NIA ਨੇ ਖੁਲਾਸਾ ਕੀਤਾ ਕਿ ,ਕਿਉਂ Lawrence Bishnoi ਨੇ ਝਾਰਖੰਡ ਦੇ ਗੈਂਗਸਟਰ ਨਾਲ  ਮਿਲਾਇਆ ਹੱਥ 

NIA ਨੇ ਖੁਲਾਸਾ ਕੀਤਾ ਕਿ ,ਕਿਉਂ Lawrence Bishnoi ਨੇ ਝਾਰਖੰਡ ਦੇ ਗੈਂਗਸਟਰ ਨਾਲ  ਮਿਲਾਇਆ ਹੱਥ 

NIA ਨੇ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਏਜੰਸੀ ਨੇ ਕਿਹਾ ਹੈ ਕਿ ਲਾਰੈਂਸ ਲਗਾਤਾਰ ਆਪਣੇ ਗਿਰੋਹ ਨੂੰ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਜੇਲ੍ਹ ਵਿੱਚੋਂ ਹੀ ਗੈਂਗ ਦਾ ਵਿਸਥਾਰ ਕਰਕੇ ਦੂਸਰੇ ਬਦਮਾਸ਼ਾਂ ਦੇ ਨਾਲ ਹੱਥ ਮਿਲਾ ਰਿਹਾ ਹੈ। ਲਾਰੈਂਸ ਨੇ ਹਾਲ ਹੀ ਵਿੱਚ ਝਾਰਖੰਡ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਅਮਨ ਸਾਹੂ ਨਾਲ ਵੀ ਹੱਥ ਮਿਲਾਇਆ ਹੈ। 

ਪਿਛਲੇ ਸਾਲ NIA ਨੇ ਖਾਲਿਸਤਾਨੀ ਸੰਗਠਨਾਂ ਨੂੰ ਫੰਡ ਦੇਣ ਬਾਰੇ ਲਾਰੇਂਸ ਤੋਂ ਪੁੱਛਗਿੱਛ ਕੀਤੀ ਸੀ। ਬਿਸ਼ਨੋਈ 'ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਦੋਸ਼ ਹੈ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਸ ਦੇ ਉੱਤਰ ਪ੍ਰਦੇਸ਼ ਦੇ ਧਨੰਜੈ ਸਿੰਘ ਅਤੇ ਹਰਿਆਣਾ ਦੇ ਕਾਲਾ ਜਠੇੜੀ ਗੈਂਗ ਨਾਲ ਸਬੰਧ ਹੈ। ਉਸ ਦਾ ਰਾਜਸਥਾਨ ਦੇ ਗੈਂਗਸਟਰ ਰੋਹਿਤ ਗੋਦਾਰਾ, ਦਿੱਲੀ ਦੇ ਰੋਹਿਤ ਮੋਈ ਅਤੇ ਹਾਸ਼ਿਮ ਬਾਬਾ ਨਾਲ ਵੀ ਸਬੰਧ ਹੈ।

ਸਾਰੇ ਗੈਂਗ ਵਾਰਦਾਤ ਦੇ ਦੌਰਾਨ ਇੱਕ ਦੂਜੇ ਦੀ ਮਦਦ ਕਰਦੇ ਹਨ। ਉਹ ਇੱਕ ਦੂਜੇ ਨੂੰ ਹਥਿਆਰ ਮੁਹੱਈਆ ਕਰਵਾਉਂਦੇ ਹਨ। ਉਹ ਸੁਰੱਖਿਆ ਦੇ ਨਾਂ 'ਤੇ ਮਸ਼ਹੂਰ ਹਸਤੀਆਂ ਤੋਂ ਨਾਜਾਇਜ਼ ਜ਼ਬਰਦਸਤੀ ਪੈਸੇ ਕਮਾਉਂਦੇ ਹਨ। ਜਿਨ੍ਹਾਂ ਗੈਂਗਸਟਰਾਂ ਨਾਲ ਉਨ੍ਹਾਂ ਦੀ ਦੁਸ਼ਮਣੀ ਹੁੰਦੀ ਹੈ ,ਉਨ੍ਹਾਂ ਨੂੰ ਉਹ ਮਿਲ ਕੇ ਮਾਰਨ ਦਾ ਕੰਮ ਕਰਦੇ ਹਨ। ਉਹ ਬਦਮਾਸ਼ਾਂ ਨੂੰ ਸਰਹੱਦ ਪਾਰ ਕਰਵਾ ਕੇ ਬਾਹਰ ਭੇਜ ਦਿੰਦੇ ਹਨ। 

ਮੰਨਿਆ ਜਾ ਰਿਹਾ ਹੈ ਕਿ ਬਿਸ਼ਨੋਈ ਦੇ ਇਸ਼ਾਰੇ 'ਤੇ ਹੀ ਸੋਮਵਾਰ ਰਾਤ ਨੂੰ 23 ਸਾਲਾ ਦੇ ਸਾਗਰ ਪਾਲ ਅਤੇ 24 ਸਾਲ ਦੇ ਵਿੱਕੀ ਗੁਪਤਾ ਨੇ  ਸਲਮਾਨ ਖਾਨ ਦੇ ਬਾਂਦਰਾ ਸਥਿਤ ਘਰ ਦੇ ਬਾਹਰ ਗੋਲੀ ਚਲਾਈ ਸੀ। ਦੋਵੇਂ ਮੁਲਜ਼ਮ ਬਿਹਾਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਗੁਜਰਾਤ ਦੇ ਭੁਜ ਦੇ ਇੱਕ ਮੰਦਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸਾਗਰ ਪਾਲ ਪਹਿਲਾਂ ਦੋ ਸਾਲ ਹਰਿਆਣਾ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਸੀ। ਐਨਆਈਏ ਸੋਚ ਰਹੀ ਹੈ ਕਿ ਬਿਸ਼ਨੋਈ ਕੋਈ ਵੱਡੀ ਯੋਜਨਾ ਬਣਾ ਰਿਹਾ ਹੈ। ਫਾਇਰਿੰਗ ਸਿਰਫ ਇੱਕ ਟਰਾਇਲ ਰਨ ਹੋ ਸਕਦਾ ਹੈ। ਸਾਹੂ ਝਾਰਖੰਡ ਦੀ ਜੇਲ੍ਹ ਵਿੱਚ ਹੈ, ਜਿਸ ਤੋਂ ਐਨਆਈਏ ਅਤੇ ਹੋਰ ਏਜੰਸੀਆਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਅਦਾਕਾਰ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਸਾਜ਼ਿਸ਼ ਛੇ ਮਹੀਨੇ ਪਹਿਲਾਂ ਰਚੀ ਗਈ ਸੀ। ਇਹ ਸਾਹੂ ਹੈ ਜੋ ਸੀਪੀਆਈ ਮਾਓਵਾਦੀਆਂ ਨੂੰ ਹਥਿਆਰ ਸਪਲਾਈ ਕਰਦਾ ਹੈ। ਉਹ ਆਪਣੇ ਗੈਂਗ ਨੂੰ ਜੇਲ੍ਹ ਤੋਂ ਹੀ ਚਲਾ ਰਿਹਾ ਹੈ। ਉਸ ਦਾ ਨਾਮ ਜਬਰੀ ਵਸੂਲੀ ਵਿੱਚ ਵੀ ਸ਼ਾਮਲ ਹੈ। ਪਤਾ ਲੱਗਾ ਹੈ ਕਿ ਤਿਹਾੜ ਜੇਲ੍ਹ ਵਿਚ ਉਹ ਗੈਂਗਸਟਰ ਲਾਰੇਂਸ ਬਿਸ਼ਨੋਈ ਨਾਲ ਮਿਲ ਕੇ ਕੰਮ ਕਰਨ ਲਈ ਹੱਥ ਮਿਲਾ ਚੁੱਕਾ ਹੈ। ਇਕ ਵਿਚੋਲੇ ਨੇ ਦੋਵਾਂ ਦੀ ਜਾਣ-ਪਛਾਣ ਕਰਵਾਈ ਸੀ। ਬਿਸ਼ਨੋਈ ਅਤੇ ਸਾਹੂ ਦਾ ਨਾਂ ਲੈ ਕੇ ਫਿਰੌਤੀ ਦੇ ਮਾਮਲੇ 'ਚ ਦੱਖਣੀ ਦਿੱਲੀ ਦੇ ਇਕ ਕਾਰੋਬਾਰੀ ਨੂੰ ਵੀ ਧਮਕੀ ਦਿੱਤੀ ਗਈ ਸੀ।

ਮਾਲਵੀਆ ਨਗਰ ਪੁਲਸ ਇਸ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਰੋਹਤਕ ਵਿੱਚ ਸੱਟੇਬਾਜ਼ ਸੰਚਿਨ ਮੁੰਜਾਲ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ। ਮਾਮਲੇ 'ਚ ਦਿੱਲੀ ਦੇ ਵਜ਼ੀਰਾਬਾਦ ਦੇ ਸ਼ਾਹਨਵਾਜ਼ ਅਤੇ ਜੈਪੁਰ ਦੇ ਸੁਲਤਾਨੀਆ ਪਿੰਡ ਦੇ ਸੁਨੀਲ ਕਰੋਲੀਆ ਦੇ ਨਾਂ ਸਾਹਮਣੇ ਆਏ ਸਨ। ਦੋਵਾਂ ਨੂੰ ਬਿਹਾਰ ਦੇ ਮੁਜ਼ੱਫਰਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਹ ਲੋਕ ਨੇਪਾਲ ਜਾਣ ਦੀ ਯੋਜਨਾ ਬਣਾ ਰਹੇ ਸਨ।