ਢੀਂਡਸਾ ਦਾ ਦਰਦ ਸੰਗਰੂਰ ਤੋਂ ਟਿਕਟ ਨਾ ਮਿਲਣ ''ਤੇ ਫਿਰ ਝਲਕਿਆ , ਦਿੱਤਾ ਇਹ ਬਿਆਨ

ਢੀਂਡਸਾ ਦਾ ਦਰਦ ਸੰਗਰੂਰ ਤੋਂ ਟਿਕਟ ਨਾ ਮਿਲਣ ''ਤੇ ਫਿਰ ਝਲਕਿਆ , ਦਿੱਤਾ ਇਹ ਬਿਆਨ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਕ ਸਮਾਗਮ ਵਿਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਬੇਸ਼ੱਕ ਪਾਰਟੀ ਨੇ ਉਨ੍ਹਾਂ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਨਹੀਂ ਦਿੱਤੀ ਪਰ ਬਾਵਜੂਦ ਇਸ ਦੇ ਉਹ ਅਕਾਲੀ ਹਨ ਅਤੇ ਅਕਾਲੀ ਹੀ ਰਹਿਣਗੇ ਪਰ ਪਾਰਟੀ ਪ੍ਰਤੀ ਜੋ ਉਨ੍ਹਾਂ ਦੀ ਨਾਰਾਜ਼ਗੀ ਹੈ, ਉਹ ਬਰਕਰਾਰ ਰਹੇਗੀ। ਉਹ ਨਾ ਤਾਂ ਪਾਰਟੀ ਉਮੀਦਵਾਰ ਦੇ ਹੱਕ ਵਿਚ ਕੋਈ ਚੋਣ ਪ੍ਰਚਾਰ ਕਰਨਗੇ ਅਤੇ ਨਾ ਹੀ ਪਾਰਟੀ ਦੇ ਉਮੀਦਵਾਰ ਦਾ ਕੋਈ ਵਿਰੋਧ ਕਰਨਗੇ। ਉਨ੍ਹਾਂ ਗਿਲਾ ਕਰਦਿਆਂ ਕਿਹਾ ਕਿ ਪਾਰਟੀ ਅਤੇ ਸੁਖਬੀਰ ਬਾਦਲ ਨੇ ਉਨ੍ਹਾਂ ਦੀ ਕੋਈ ਕਦਰ ਨਹੀਂ ਪਾਈ, ਜੋ ਸਹਿਣਯੋਗ ਨਹੀਂ ਹੈ। ਸਿਰਫ ਟਿਕਟ ਨਾ ਦੇਣਾ ਮੁੱਦਾ ਨਹੀਂ ਬਲਕਿ ਹੋਰ ਵੀ ਬਹੁਤ ਅਜਿਹੇ ਮੁੱਦੇ ਹਨ ਜਿਨ੍ਹਾਂ ਦਾ ਜਨਤਕ ਤੌਰ 'ਤੇ ਖੁਲਾਸਾ ਨਹੀਂ ਕੀਤਾ ਜਾ ਸਕਦਾ ਪਰ ਜਦੋਂ ਮੌਕਾ ਮਿਲਿਆ ਤਾਂ ਉਹ ਪਾਰਟੀ ਪੱਧਰ ਤੇ ਉਠਾ ਕੇ ਆਪਣਾ ਪੱਖ ਰੱਖਣਗੇ। 

ਇਸ ਮੌਕੇ  ਸਾਬਕਾ ਚੇਅਰਮੈਨ ਗੁਰਦੀਪ ਸਿੰਘ ਕੋਟੜਾ, ਸੀਨੀਅਰ ਆਗੂ ਸਾਬਕਾ ਕੌਂਸਲਰ ਗੁਰਲਾਲ ਸਿੰਘ, ਸੀਨੀਅਰ ਆਗੂ ਆਸ਼ੂ ਜਿੰਦਲ ਡੇਅਰੀ ਵਾਲੇ, ਗੁਰਮੀਤ ਸਿੰਘ ਖਾਈ, ਸਾਬਕਾ ਚੇਅਰਮੈਨ ਗੁਰਸੰਤ ਸਿੰਘ ਭਟਾਲ, ਸਤਪਾਲ ਪਾਲੀ, ਨਗਰ ਕੌਂਸਲ ਲਹਿਰਗਾਗਾ ਦੇ ਸਾਬਕਾ ਪ੍ਰਧਾਨ ਮੌਜੂਦਾ ਕੌਂਸਲਰ ਬਲਵਿੰਦਰ ਕੌਰ ਉਰਫ ਡਾ.ਸੰਦੀਪ, ਸਾਬਕਾ ਕੌਂਸਲਰ ਜਗਦੀਸ਼ ਰਾਏ ਠੇਕੇਦਾਰ, ਰਾਜ ਕੁਮਾਰ ਗਰਗ, ਸਾਬਕਾ ਕੌਸਲਰ ਦਵਿੰਦਰ ਨੀਟੂ, ਜਸਵੰਤ ਸਿੰਘ ਹੈਪੀ, ਰਿੰਕੂ ਖਰੌੜ ਮੌਜੂਦ ਸਨ।