ਸਰਕਾਰ ਦਾ ਧਿਆਨ ਇਕ ਉਦਯੋਗਪਤੀ ਨੂੰ ਬਚਾਉਣ ''ਤੇ,LIC ਦੀ ਬਜ਼ਾਰ ਪੂੰਜੀ ''ਚ 35 ਫੀਸਦੀ ਗਿਰਾਵਟ: ਰਾਹੁਲ

ਸਰਕਾਰ ਦਾ ਧਿਆਨ ਇਕ ਉਦਯੋਗਪਤੀ ਨੂੰ ਬਚਾਉਣ ''ਤੇ,LIC ਦੀ ਬਜ਼ਾਰ ਪੂੰਜੀ ''ਚ 35 ਫੀਸਦੀ ਗਿਰਾਵਟ: ਰਾਹੁਲ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਪਿਛਲੇ ਇਕ ਸਾਲ 'ਚ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਦੀ ਬਜ਼ਾਰ ਪੂੰਜੀ 'ਚ 35 ਫੀਸਦੀ ਦੀ ਗਿਰਾਵਟ ਆਈ ਹੈ ਪਰ ਸਰਕਾਰ ਦਾ ਧਿਆਨ ਸਿਰਫ਼ ਇਕ ਉਦਯੋਗਪਤੀ ਨੂੰ ਬਚਾਉਣ 'ਤੇ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ,''ਐੱਲ.ਆਈ.ਸੀ. ਦੀ ਬਜ਼ਾਰ ਪੂੰਜੀ ਮਈ 2022 'ਚ 5.48 ਲੱਖ ਕਰੋੜ ਰੁਪਏ ਸੀ ਅਤੇ ਮਈ 2023 'ਚ 3.59 ਲੱਖ ਕਰੋੜ ਰੁਪਏ ਹੈ। ਗਿਰਾਵਟ 35 ਫੀਸਦੀ ਦੀ ਹੈ। ਸਾਹਿਬ ਦਾ ਬੱਸ ਇਕ ਹੀ ਫੋਕਸ- ਸੇਠ ਨੂੰ ਕਿਵੇਂ ਬਚਾਈਏ! ਭਾਵੇਂ ਜਨਤਾ ਦੀ ਮਿਹਨਤ ਦੀ ਕਮਾਈ ਲੁੱਟ ਜਾਵੇ ਜਾਂ ਸ਼ੇਅਰ ਧਾਰਕਾਂ ਦਾ ਨਿਵੇਸ਼ ਡੁੱਬ ਜਾਵੇ।''

               Image

ਇਸ ਤੋਂ ਪਹਿਲਾਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਬੁੱਧਵਾਰ ਨੂੰ ਇਕ ਟਵੀਟ 'ਚ ਦਾਅਵਾ ਕੀਤਾ ਸੀ ਕਿ ਐੱਲ.ਆਈ.ਸੀ. ਨੂੰ ਸ਼ੇਅਰ ਬਜ਼ਾਰ 'ਚ ਸੂਚੀਬੱਧ ਕੀਤੇ ਜਾਣ ਦੇ ਬਾਅਦ ਤੋਂ ਇਸ ਦੀ ਬਜ਼ਾਰ ਪੂੰਜੀ 'ਚ 35 ਫੀਸਦੀ ਗਿਰਾਵਟ ਆ ਚੁੱਕੀ ਹੈ। ਉਨ੍ਹਾਂ ਕਿਹਾ,''ਅੱਜ ਤੋਂ ਠੀਕ ਇਕ ਸਾਲ ਪਹਿਲਾਂ ਸ਼ੇਅਰ ਬਜ਼ਾਰ 'ਚ ਐੱਲ.ਆਈ.ਸੀ. ਨੂੰ ਸੂਚੀਬੱਧ ਕੀਤਾ ਗਿਆ ਸੀ। ਉਦੋਂ ਇਸ ਦੀ ਬਜ਼ਾਰ ਪੂੰਜੀ 5.48 ਲੱਖ ਕਰੋੜ ਰੁਪਏ ਸੀ। ਅੱਜ ਇਹ ਘੱਟ ਕੇ 3.59 ਲੱਖ ਕਰੋੜ ਰੁਪਏ ਰਹਿ ਗਈ ਹੈ- 35 ਫੀਸਦੀ ਦੀ ਭਾਰੀ ਗਿਰਾਵਟ। ਇਸ ਤੇਜ਼ ਗਿਰਾਵਟ ਦਾ ਇਕਮਾਤਰ ਕਾਰਨ ਹੈ- ਮੋਦਾਨੀ। ਇਸ ਪ੍ਰਕਿਰਿਆ 'ਚ ਲੱਖਾਂ ਲੋਕ ਪਾਲਿਸੀਧਾਰਕਾਂ ਨੂੰ ਗੰਭੀਰ ਨੁਕਸਾਨ ਹੋਇਆ ਹੈ।''