ਪੰਜਾਬ ਦਾ ਪੁੱਤ ਕੈਨੇਡਾ ਪੁਲਿਸ ਵਿਚ ਕਰੈਕਸ਼ਨ ਅਫ਼ਸਰ ਬਣਿਆ,ਆਪਣੇ ਬੈਚ ਦਾ ਇਕਲੌਤਾ ਸਿੱਖ ਨੌਜਵਾਨ

 ਪੰਜਾਬ ਦਾ ਪੁੱਤ ਕੈਨੇਡਾ ਪੁਲਿਸ ਵਿਚ ਕਰੈਕਸ਼ਨ ਅਫ਼ਸਰ ਬਣਿਆ,ਆਪਣੇ ਬੈਚ ਦਾ ਇਕਲੌਤਾ ਸਿੱਖ ਨੌਜਵਾਨ

ਪੰਜਾਬ ਦੇ ਇਕ ਸਿੱਖ ਨੌਜਵਾਨ ਨੇ ਕੈਨੇਡਾ ਵਿਚ ਦੇਸ਼ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਦੇ ਤਲਵਾੜਾ ਸ਼ਹਿਰ ਦੇ ਕਾਰੋਬਾਰੀ ਪਰਿਵਾਰ ਦੇ ਪੁੱਤ ਮੀਤਪਾਲ ਸਿੰਘ ਨੇ ਕੈਨੇਡਾ ਦੀ ਵਿਨੀਪੈੱਗ ਪੁਲਿਸ ਵਿਚ ਬਤੌਰ ‘ਕਰੈਕਸ਼ਨ ਅਫ਼ਸਰ’ ਵਜੋਂ ਅਹੁਦਾ ਸੰਭਾਲਿਆ ਹੈ। ਮੀਤਪਾਲ ਦੇ ਪਿਤਾ ਗੁਰਚਰਨ ਸਿੰਘ ਅਤੇ ਮਾਤਾ ਸਿਮਰਨਜੀਤ ਕੌਰ ਨੇ ਦੱਸਿਆ ਕਿ ਮੀਤਪਾਲ ਸਿੰਘ 2017 ਵਿਚ ਕੈਨੇਡਾ ਪੜ੍ਹਨ ਗਿਆ ਸੀ ਅਤੇ ਉੱਥੇ ਹੀ ਰੈੱਡ ਰਿਵਰ ਕਾਲਜ ਵਿਨੀਪੈੱਗ ਤੋਂ ਆਟੋਮੋਟਿਵ ਟੈਕਨੀਸ਼ੀਅਨ ਵਿਚ ਗਰੈਜੂਏਸ਼ਨ ਕੀਤੀ ਸੀ।

ਉਸ ਨੇ ਮੁੱਢਲੀ ਸਿੱਖਿਆ ਬੀਬੀਐੱਮਬੀ ਡੀਏਵੀ ਸਕੂਲ ਤਲਵਾੜਾ ਤੋਂ ਹਾਸਲ ਕੀਤੀ ਸੀ। ਮੀਤਪਾਲ ਸਿੰਘ ਨੇ ਬੀਤੇ ਸਾਲ ਨਵੰਬਰ ਵਿਚ ਕੈਨੇਡਾ ਪੁਲਿਸ ਦਾ ਟੈਸਟ ਪਾਸ ਕੀਤਾ ਸੀ ਅਤੇ ਹੁਣ ਉਸ ਦੀ ਬਤੌਰ ਕਰੈਕਸ਼ਨ ਅਫ਼ਸਰ ਵਜੋਂ ਨਿਯੁਕਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਅਪਣੇ ਬੈਚ ਵਿਚ ਮੀਤਪਾਲ ਇਕਲੌਤਾ ਸਿੱਖ ਨੌਜਵਾਨ ਹੈ, ਜਿਸ ਨੇ ਆਪਣੀ ਡਿਊਟੀ ਪੂਰੇ ਸਿੱਖੀ ਸਰੂਪ ਵਿੱਚ ਜੁਆਇਨ ਕੀਤੀ ਹੈ।