CM ਮਾਨ ਨੇ ''ਮਾਂ ਦਿਵਸ'' ''ਤੇ ਦਿੱਤੀਆਂ ਵਧਾਈਆਂ, ਮਾਵਾਂ ਦੀ ਲੰਬੀ ਉਮਰ ਦੀ ਕੀਤੀ ਕਾਮਨਾ

CM ਮਾਨ ਨੇ ''ਮਾਂ ਦਿਵਸ'' ''ਤੇ ਦਿੱਤੀਆਂ ਵਧਾਈਆਂ, ਮਾਵਾਂ ਦੀ ਲੰਬੀ ਉਮਰ ਦੀ ਕੀਤੀ ਕਾਮਨਾ

ਮਾਂ ਦਿਵਸ ਸਾਡੇ ਸਾਰਿਆਂ ਦੇ ਜੀਵਨ 'ਚ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਇਹ ਸਾਡੀਆਂ ਮਾਵਾਂ ਨੂੰ ਸਮਰਪਿਤ ਇਕ ਵਿਸ਼ੇਸ਼ ਦਿਨ ਹੈ, ਜੋ ਸਾਡੇ ਦਿਲਾਂ 'ਚ ਖ਼ਾਸ ਸਥਾਨ ਰੱਖਦੀਆਂ ਹਨ। ਮਾਂ ਦਿਵਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਧਾਈਆਂ ਦਿੱਤੀਆਂ ਹਨ।

                      Image

ਉਨ੍ਹਾਂ ਨੇ ਐਕਸ 'ਤੇ ਲਿਖਿਆ ਹੈ-'ਮਾਂ ਵਰਗਾ ਮੀਤ ਨਾ ਕੋਈ, ਮਾਂ ਵਰਗੀ ਅਸੀਸ ਨਾ ਕੋਈ'।

ਮੁੱਖ ਮੰਤਰੀ ਨੇ ਲਿਖਿਆ ਕਿ ਮਾਵਾਂ ਦੇ ਮੋਹ-ਪਿਆਰ ਦੇ ਇਕ-ਇਕ ਪਲ ਨੂੰ ਸਮਰਪਿਤ 'ਮਾਂ ਦਿਵਸ' ਦੀਆਂ ਆਪ ਸਭ ਨੂੰ ਵਧਾਈਆਂ। ਪਰਮਾਤਮਾ ਅੱਗੇ ਸੰਸਾਰ ਭਰ ਦੀਆਂ ਮਾਵਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ।