ਬਿਹਾਰ ਵਿਚ ਪਟੜੀ ਤੋਂ ਉਤਰੀਆਂ ਰੇਲਗੱਡੀ ਦੀਆਂ ਬੋਗੀਆਂ ਜਿਸਦੇ ਚਲਦੇ ਚਾਰ ਯਾਤਰੀਆਂ ਦੀ ਹੋਈ ਮੌਤ ਅਤੇ 100 ਤੋਂ ਵੱਧ ਹੋਏ ਜ਼ਖਮੀ। 

ਬਿਹਾਰ ਵਿਚ ਪਟੜੀ ਤੋਂ ਉਤਰੀਆਂ ਰੇਲਗੱਡੀ ਦੀਆਂ ਬੋਗੀਆਂ ਜਿਸਦੇ ਚਲਦੇ ਚਾਰ ਯਾਤਰੀਆਂ ਦੀ ਹੋਈ ਮੌਤ ਅਤੇ 100 ਤੋਂ ਵੱਧ ਹੋਏ ਜ਼ਖਮੀ। 

ਬਿਹਾਰ ਦੇ ਬਕਸਰ ਨੇੜੇ ਨੌਰਥ ਈਸਟ ਐਕਸਪ੍ਰੈਸ ਪਟੜੀ ਤੋਂ ਉਤਰ ਗਈ। ਇਹ ਹਾਦਸਾ ਟੂਰੀਗੰਜ ਅਤੇ ਰਘੁਨਾਥਪੁਰ ਵਿਚਕਾਰ ਹੋਇਆ। ਹਾਦਸੇ ਵਾਲੀ ਥਾਂ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਇਸ ਹਾਦਸੇ 'ਚ ਕੁੱਲ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਕੁੱਲ 100 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਇਨ੍ਹਾਂ 'ਚੋਂ ਕੁੱਝ ਨੂੰ ਰਘੁਨਾਥਪੁਰ ਪ੍ਰਾਇਮਰੀ ਹੈਲਥ ਸੈਂਟਰ, ਕੁੱਝ ਨੂੰ ਅਰਾਹ ਅਤੇ ਬਕਸਰ ਅਤੇ ਕੁੱਝ ਨੂੰ ਏਮਜ਼ ਪਟਨਾ ਅਤੇ ਆਈਜੀਆਈਐਮਐਸ ਪਟਨਾ 'ਚ ਭਰਤੀ ਕਰਵਾਇਆ ਗਿਆ ਹੈ। ਰੇਲਵੇ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਇਹ ਟਰੇਨ ਦਿੱਲੀ ਤੋਂ ਕਾਮਾਖਿਆ (ਗੁਹਾਟੀ) ਜਾ ਰਹੀ ਸੀ।

ਪੂਰਬੀ ਮੱਧ ਰੇਲਵੇ ਦੇ ਜਨਰਲ ਮੈਨੇਜਰ ਮੁਤਾਬਕ ਰਘੂਨਾਥਪੁਰ ਸਟੇਸ਼ਨ ਦੇ ਕੋਲ ਨੌਰਥ ਈਸਟ ਐਕਸਪ੍ਰੈਸ ਟਰੇਨ ਦੇ 21 ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਤੋਂ ਬਾਅਦ ਰੇਲਵੇ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿਤੀ ਕਿ ਦਿੱਲੀ ਦੇ ਆਨੰਦ ਵਿਹਾਰ ਟਰਮੀਨਲ ਤੋਂ ਅਸਮ ਦੇ ਕਾਮਾਖਿਆ ਜਾ ਰਹੀ 12506 ਉਤਰ ਪੂਰਬੀ ਐਕਸਪ੍ਰੈਸ ਦੇ ਡੱਬੇ ਬੁਧਵਾਰ ਨੂੰ ਬਕਸਰ ਜ਼ਿਲ੍ਹੇ ਦੇ ਰਘੁਨਾਥਪੁਰ ਸਟੇਸ਼ਨ ਦੇ ਨੇੜੇ ਪਟੜੀ ਤੋਂ ਉਤਰ ਗਏ। ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਰਾਤ 9.53 ਵਜੇ ਵਾਪਰਿਆ।

                Image

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ, ''ਬਕਸਰ 'ਚ ਜਿਥੇ ਟਰੇਨ ਦੇ ਡੱਬੇ ਪਟੜੀ ਤੋਂ ਉਤਰੇ, ਉਥੇ ਬਚਾਅ ਕਾਰਜ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ), ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ), ਜ਼ਿਲ੍ਹਾ ਪ੍ਰਸ਼ਾਸਨ, ਰੇਲਵੇ ਅਧਿਕਾਰੀ ਅਤੇ ਸਥਾਨਕ ਨਿਵਾਸੀ ਇਕ ਟੀਮ ਵਜੋਂ ਕੰਮ ਕਰ ਰਹੇ ਹਨ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਵਾਰ ਰੂਮ ਵੀ ਕੰਮ ਕਰ ਰਿਹਾ ਹੈ। ਕੁੱਲ 23 ਡੱਬਿਆਂ ਵਾਲੀ ਰੇਲਗੱਡੀ ਬੁੱਧਵਾਰ ਸਵੇਰੇ 7.40 ਵਜੇ ਦਿੱਲੀ ਦੇ ਆਨੰਦ ਵਿਹਾਰ ਟਰਮੀਨਲ ਤੋਂ ਰਵਾਨਾ ਹੋਈ। ਪੂਰਬੀ ਮੱਧ ਰੇਲਵੇ ਜ਼ੋਨ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਬੀਰੇਂਦਰ ਕੁਮਾਰ ਨੇ ਦਸਿਆ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਰੇਲਗੱਡੀ ਬਕਸਰ ਸਟੇਸ਼ਨ ਤੋਂ ਅੱਧਾ ਘੰਟਾ ਪਹਿਲਾਂ ਅਰਾਹ ਲਈ ਰਵਾਨਾ ਹੋਈ। ਘਟਨਾ ਤੋਂ ਤੁਰੰਤ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿਤੇ ਗਏ ਅਤੇ ਐਂਬੂਲੈਂਸਾਂ ਅਤੇ ਡਾਕਟਰਾਂ ਨੂੰ ਮੌਕੇ 'ਤੇ ਭੇਜਿਆ ਗਿਆ।ਅਧਿਕਾਰੀ ਨੇ ਦਸਿਆ ਕਿ ਹਾਦਸੇ ਵਾਲੀ ਥਾਂ ਤੋਂ ਯਾਤਰੀਆਂ ਨੂੰ ਕੱਢਣ ਲਈ ਪਟਨਾ ਤੋਂ ਇਕ 'ਸਕ੍ਰੈਚ ਰੇਕ' ਭੇਜਿਆ ਗਿਆ ਹੈ। 'ਸਕ੍ਰੈਚ ਰੇਕ' ਇੱਕ ਅਸਥਾਈ ਰੇਕ ਹੈ ਜੋ ਅਸਲ ਰੇਲਗੱਡੀ ਦੇ ਸਮਾਨ ਹੈ।

                Image

ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਅਪਣੇ ਸੰਸਦੀ ਹਲਕੇ ਬਕਸਰ ਅਧੀਨ ਪੈਂਦੇ ਰਘੁਨਾਥਪੁਰ ਰੇਲਵੇ ਸਟੇਸ਼ਨ 'ਤੇ ਵਾਪਰੇ ਹਾਦਸੇ ਸਬੰਧੀ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਕੇਂਦਰੀ ਮੰਤਰੀ ਚੌਬੇ ਨੇ ਘਟਨਾ ਨੂੰ ਦੁਖਦਾਈ ਦੱਸਦਿਆਂ ਕਿਹਾ ਕਿ ਰਾਹਤ ਕਾਰਜ ਸ਼ੁਰੂ ਕਰ ਦਿਤੇ ਗਏ ਹਨ। ਸਥਾਨਕ ਲੋਕ ਮਦਦ ਲਈ ਪਹੁੰਚ ਗਏ ਹਨ। ਉਨ੍ਹਾਂ ਨੇ ਪਾਰਟੀ ਦੇ ਸਥਾਨਕ ਵਰਕਰਾਂ ਨੂੰ ਵੀ ਉਥੇ ਪਹੁੰਚਣ ਅਤੇ ਹਰ ਸੰਭਵ ਮਦਦ ਕਰਨ ਦੇ ਨਿਰਦੇਸ਼ ਦਿਤੇ।