ਮੁੱਖ ਮੰਤਰੀ ਮਾਨ ''ਤੇ ਸੁਖਬੀਰ ਬਾਦਲ ਨੇ ਚੁੱਕਿਆ ਸਵਾਲ। 

ਮੁੱਖ ਮੰਤਰੀ ਮਾਨ ''ਤੇ ਸੁਖਬੀਰ ਬਾਦਲ ਨੇ ਚੁੱਕਿਆ ਸਵਾਲ। 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਤਜਵੀਜ਼ਸ਼ੁਦਾ ਵਿਧਾਨ ਸਭਾ ਇਜਲਾਸ ਨੂੰ ਸਸਤੀ ਸ਼ੌਹਰਤ ਵਾਸਤੇ ਸੱਦਿਆ ਬੇਤੁਕਾ ਇਜਲਾਸ ਕਰਾਰ ਦਿੱਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਆ ਕੇ ਪਹਿਲਾਂ ਕਸੂਤੇ ਫਸੇ ਨਰਮਾ ਉਤਪਾਦਕਾਂ ਦੇ ਹੋਰ ਕਿਸਾਨਾਂ ਦਾ ਹਾਲ ਪੁੱਛਣ, ਜੋ ਸਰਕਾਰ ਦੀ ਅਣਗਹਿਲੀ ਕਾਰਨ ਬਹੁਤ ਬੁਰੇ ਉਲਝੇ ਹੋਏ ਹਨ।

ਸੀਐੱਮ ਭਗਵੰਤ ਮਾਨ ਨਾਲ ਐੱਸਵਾਈਐੱਲ ’ਤੇ ਬਹਿਸ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਜਿਸ ਕੋਲ ਕੋਈ ਤਾਕਤ ਨਹੀਂ ਹੈ, ਉਸ ਨਾਲ ਬਹਿਸ ਦੀ ਕੋਈ ਤੁਕ ਨਹੀਂ ਬਣਦੀ। ਬਾਦਲ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਆਪਣੇ ਆਕਾ ਤੇ 'ਅਸਲ ਮੁੱਖ ਮੰਤਰੀ' ਅਰਵਿੰਦ ਕੇਜਰੀਵਾਲ ਨੂੰ ਸਾਡੇ ਸਾਹਮਣੇ ਲਿਆਵੇ, ਅਸੀਂ ਬਹਿਸ ਵਾਸਤੇ ਤਿਆਰ ਹਾਂ।

ਇਕ ਸਵਾਲ ਦੇ ਜਵਾਬ 'ਚ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਬਹੁਤ ਸਪੱਸ਼ਟ ਹਾਂ ਕਿ ਮੈਨੂੰ ਐੱਸਵਾਈਐੱਲ ਦੇ ਮਾਮਲੇ ’ਤੇ ਬਾਰੀਕੀ ਨਾਲ ਬਹਿਸ ਕਰਨ ਵਿੱਚ ਕੋਈ ਹਰਜ਼ ਨਹੀਂ ਹੈ ਪਰ ਮੈਂ ਨਹੀਂ ਚਾਹੁੰਦਾ ਕਿ ਇਹ ਬਹਿਸ ਭਗਵੰਤ ਮਾਨ ਹੋਵੇ। ਉਨ੍ਹਾਂ ਕਿਹਾ ਕਿ ਮੈਂ ਐੱਸਵਾਈਐੱਲ ਨਹਿਰ ਦੇ ਹਰ ਪਹਿਲੂ ’ਤੇ ਦਰਿਆਈ ਪਾਣੀਆਂ ਦੀ ਵੰਡ ’ਤੇ ਕੇਜਰੀਵਾਲ ਨਾਲ ਬਹਿਸ ਵਾਸਤੇ ਤਿਆਰ ਹਾਂ।

ਬਾਦਲ ਨੇ ਕਿਹਾ ਕਿ ਨਾ ਤਾਂ ਸਾਡੇ ਕੋਲ ਇਕ ਵੀ ਬੂੰਦ ਪਾਣੀ ਹੈ ਤੇ ਨਾ ਹੀ ਪੰਜਾਬ ਵਿੱਚ ਕੋਈ ਐੱਸਵਾਈਐੱਲ ਨਹਿਰ ਹੈ, ਜਿਸ ਤੋਂ ਹਰਿਆਣਾ ਨੂੰ ਪਾਣੀ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮੁਤਾਬਕ ਅਸੀਂ ਕਿਸੇ ਵੀ ਕੇਂਦਰੀ ਟੀਮ ਨੂੰ ਪੰਜਾਬ 'ਚ ਦਾਖਲ ਨਹੀਂ ਹੋਣ ਦੇਵਾਂਗੇ ਤੇ ਨਾ ਹੀ ਸਾਡੇ ਦਰਿਆਈ ਪਾਣੀ ਸਾਡੇ ਤੋਂ ਖੋਹਣ ਵਾਸਤੇ ਕੋਈ ਸਰਵੇਖਣ ਕਰਨ ਦਿਆਂਗੇ।

ਬਾਦਲ ਨੇ ਕਿਹਾ ਕਿ ਸੀਐੱਮ ਭਗਵੰਤ ਮਾਨ ਨੇ ਅੱਜ SYL ਨਹਿਰ ਦੇ ਨਿਰਮਾਣ ਦਾ ਸਰਵੇਖਣ ਕਰਨ ਲਈ ਇਕ ਆਨਲਾਈਨ ਪੋਰਟਲ ਜਾਰੀ ਕੀਤਾ ਹੈ, ਜਿਸ ਦੀ ਲਿਸਟ ਵਿੱਚ SYL ਸਰਵੇਖਣ ਦਾ ਆਰਡਰ ਜਾਣਬੁੱਝ ਕੇ ਸੀਰੀਅਲ ਨੰਬਰ 32 'ਤੇ ਰੱਖਿਆ ਗਿਆ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਇਸ 'ਤੇ ਕਿਸੇ ਦਾ ਧਿਆਨ ਨਾ ਜਾਵੇ।