ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਨੂੰ BBFC ਨੇ ਦਿੱਤੀ ‘12A’ ਰੇਟਿੰਗ। 

 ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਨੂੰ BBFC ਨੇ ਦਿੱਤੀ ‘12A’ ਰੇਟਿੰਗ। 

ਅਦਾਕਾਰ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਨੂੰ ਰਿਲੀਜ਼ ਤੋਂ ਪਹਿਲਾਂ ਬ੍ਰਿਟਿਸ਼ ਬੋਰਡ ਆਫ ਫ਼ਿਲਮ ਕਲਾਸੀਫਿਕੇਸ਼ਨ (ਬੀ. ਬੀ. ਐੱਫ. ਸੀ.) ਨੇ ‘12ਏ’ ਰੇਟਿੰਗ ਦਿੱਤੀ ਹੈ। ਇਹ ਫ਼ਿਲਮ 25 ਜਨਵਰੀ ਨੂੰ ਦੁਨੀਆ ਭਰ ’ਚ ਰਿਲੀਜ਼ ਹੋ ਰਹੀ ਹੈ। BBFC ਨੇ ਆਪਣੀ ਅਧਿਕਾਰਤ ਵੈੱਬਸਾਈਟ ’ਤੇ ‘ਪਠਾਨ’ ਦੀ ਰੇਟਿੰਗ ਤੇ ਵੇਰਵੇ ਸਾਂਝੇ ਕੀਤੇ ਹਨ। ਰੇਟਿੰਗ ਪ੍ਰਣਾਲੀ ਮੁਤਾਬਕ 12 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਸਿਨੇਮਾਘਰ ’ਚ ‘12A’ ਦਰਜਾਬੰਦੀ ਵਾਲੀ ਫ਼ਿਲਮ ਨਹੀਂ ਦੇਖ ਸਕਦਾ, ਜਦੋਂ ਤੱਕ ਕਿ ਕੋਈ ਬਾਲਗ ਨਾਲ ਨਾ ਹੋਵੇ। 12 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ‘12A’ ਦਰਜਾਬੰਦੀ ਵਾਲੀ ਫ਼ਿਲਮ ਦੇਖਣ ਲਈ ਲਿਜਾਣ ਦੀ ਯੋਜਨਾ ਬਣਾ ਰਹੇ ਬਾਲਗਾਂ ਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਇਹ ਫ਼ਿਲਮ ਉਸ ਬੱਚੇ ਲਈ ਢੁਕਵੀਂ ਹੈ।

                                             Image

ਇਹ ਖ਼ਬਰ ਵੀ ਪੜ੍ਹੋ :KL ਰਾਹੁਲ ਤੇ ਆਥੀਆ ਵਿਆਹ ਦੇ ਬੰਧਨ ''ਚ ਬੱਝੇ, ਰਿਸੈਪਸ਼ਨ ਹੋਵੇਗਾ IPL ਤੋਂ ਬਾਅਦ।

ਸਿਧਾਰਥ ਆਨੰਦ ਵਲੋਂ ਨਿਰਦੇਸ਼ਿਤ ‘ਪਠਾਨ’ ਇਕ ਖ਼ੁਫ਼ੀਆ ਅਧਿਕਾਰੀ ਤੇ ਇਕ ਸਾਬਕਾ ਕੋਨ ਆਦਮੀ ਬਾਰੇ ਇਕ ਐਕਸ਼ਨ-ਥ੍ਰਿਲਰ ਹੈ, ਜੋ ਇਕ ਘਾਤਕ ‘ਸਿੰਥੈਟਿਕ ਵਾਇਰਸ’ ਦੇ ਫੈਲਣ ਨੂੰ ਰੋਕਣ ਲਈ ਇਕੱਠੇ ਕੰਮ ਕਰ ਰਿਹਾ ਹੈ।

                                                Image

ਫ਼ਿਲਮ ਪ੍ਰੋਡਕਸ਼ਨ ਕੰਪਨੀ ਯਸ਼ਰਾਜ ਫ਼ਿਲਮਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ’ਚ ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਮੁੱਖ ਭੂਮਿਕਾ ਨਿਭਾਅ ਰਹੇ ਹਨ। ਸੁਪਰਸਟਾਰ ਸ਼ਾਹਰੁਖ ਖ਼ਾਨ ਆਖਰੀ ਵਾਰ 2018 ਦੀ ਫ਼ਿਲਮ ‘ਜ਼ੀਰੋ’ ’ਚ ਮੁੱਖ ਭੂਮਿਕਾ ’ਚ ਨਜ਼ਰ ਆਏ ਸਨ। ਯਸ਼ਰਾਜ ਫ਼ਿਲਮਜ਼ ਮੁਤਾਬਕ ਇਹ ਫ਼ਿਲਮ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ 100 ਤੋਂ ਵੱਧ ਦੇਸ਼ਾਂ ’ਚ ਰਿਲੀਜ਼ ਹੋਵੇਗੀ।