ਅੱਜ ਨਜ਼ਰ ਆਵੇਗਾ Pink Moon .

ਅੱਜ ਨਜ਼ਰ ਆਵੇਗਾ Pink Moon .

ਗੁਲਾਬੀ ਚੰਦਰਮਾ (Pink Full Moon) ਇਕ ਖਗੋਲਿਕ ਘਟਨਾ ਹੈ। ਇਹ ਉਦੋਂ ਦਿਖਾਈ ਦਿੰਦੀ ਹੈ ਜਦੋਂ ਚੰਦਰਮਾ ਧਰਤੀ ਦੇ ਨੇੜੇ ਆਉਂਦਾ ਹੈ। ਇਸ ਕਾਰਨ ਚੰਦਰਮਾ ਦਾ ਆਕਾਰ ਵੱਡਾ ਅਤੇ ਚਮਕਦਾਰ ਦਿਖਾਈ ਦਿੰਦਾ ਹੈ। ਦੱਸ ਦੇਈਏ ਕਿ ਗੁਲਾਬੀ ਚੰਦਰਮਾ ਅਸਲ ਵਿਚ ਪੂਰੀ ਤਰ੍ਹਾਂ ਗੁਲਾਬੀ ਨਹੀਂ ਦਿਖਾਈ ਦਿੰਦਾ, ਪਰ ਇਹ ਚਾਂਦੀ ਅਤੇ ਸੁਨਹਿਰੀ ਰੰਗ ਵਿਚ ਆਮ ਚੰਦਰਮਾ ਵਰਗਾ ਦਿਖਾਈ ਦਿੰਦਾ ਹੈ। ਇਸ ਗੁਲਾਬੀ ਚੰਦਰਮਾ ਦਾ ਨਾਮ ਪੂਰਬੀ ਅਮਰੀਕਾ ਵਿਚ ਪਾਈ ਜਾਣ ਵਾਲੀ ਇਕ ਜੜੀ ਬੂਟੀ ਮਾਸ ਪਿੰਕ ਦੇ ਨਾਮ ਉੱਤੇ ਰੱਖਿਆ ਗਿਆ ਹੈ।

ਭਾਰਤ ਵਿਚ 23 ਅਪ੍ਰੈਲ ਦੀ ਰਾਤ ਨੂੰ ਅਸਮਾਨ 'ਚ ਗੁਲਾਬੀ ਚੰਦਰਮਾ ਨਜ਼ਰ ਆਵੇਗਾ। ਗੁਲਾਬੀ ਚੰਦਰਮਾ 23 ਅਪ੍ਰੈਲ ਨੂੰ ਸਵੇਰੇ 3:20 ਵਜੇ ਸ਼ੁਰੂ ਹੋਵੇਗਾ ਅਤੇ ਅਗਲੇ ਦਿਨ, ਬੁੱਧਵਾਰ, 24 ਅਪ੍ਰੈਲ ਨੂੰ ਸਵੇਰੇ 5:20 ਵਜੇ ਤਕ ਰਹੇਗਾ। ਪਿੰਕ ਮੂਨ ਨੂੰ ਸਪ੍ਰਾਊਟਿੰਗ ਗ੍ਰਾਸ ਮੂਨ, ਐੱਗ ਮੂਨ, ਫਿਸ਼ ਮੂਨ, ਪਾਸਓਵਰ ਮੂਨ, ਪਾਕ ਪੋਆ, ਅਤੇ ਫੈਸਟੀਵਲ ਮੂਨ ਵੀ ਕਿਹਾ ਜਾਂਦਾ ਹੈ।

ਗੁਲਾਬੀ ਪੂਰਨ ਚੰਦਰਮਾ ਹਿੰਦੂ ਧਰਮ ਸਮੇਤ ਕਈ ਧਰਮਾਂ ਲਈ ਸੱਭਿਆਚਾਰਕ ਮਹੱਤਤਾ ਵੀ ਰੱਖਦਾ ਹੈ। ਹਿੰਦੂ ਧਰਮ ਵਿਚ, ਗੁਲਾਬੀ ਪੂਰਨਮਾਸ਼ੀ ਨੂੰ ਭਗਵਾਨ ਹਨੂੰਮਾਨ ਦੇ ਜਨਮ ਦਿਨ 'ਹਨੂੰਮਾਨ ਜਯੰਤੀ' ਦੇ ਜਸ਼ਨ ਨਾਲ ਜੋੜਿਆ ਜਾਂਦਾ ਹੈ। ਬੁੱਧ ਧਰਮ ਵਿਚ, ਗੁਲਾਬੀ ਚੰਦਰਮਾ ਨੂੰ ਭਗਵਾਨ ਬੁੱਧ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ, ਜਿਸ ਨੂੰ 'ਵੇਸਾਕ' ਜਾਂ 'ਬੁੱਧ ਪੂਰਨਿਮਾ' ਕਿਹਾ ਜਾਂਦਾ ਹੈ। ਈਸਾਈ ਧਾਰਮਿਕ ਕੈਲੰਡਰ ਵਿਚ, ਗੁਲਾਬੀ ਪੂਰਨ ਚੰਦਰਮਾ ਨੂੰ 'ਪਾਸਚਲ ਚੰਦਰਮਾ' ਕਿਹਾ ਜਾਂਦਾ ਹੈ ਕਿਉਂਕਿ ਇਹ ਈਸਟਰ ਤੋਂ ਪਹਿਲਾਂ ਪੂਰਨ ਚੰਦਰਮਾ ਹੁੰਦਾ ਹੈ।