ਮਿਜ਼ੋਰਮ ਵਿਚ ਨਿਰਮਾਣ ਅਧੀਨ ਰੇਲਵੇ ਪੁਲ ਟੁੱਟਿਆ;17 ਲੋਕਾਂ ਦੀ ਮੌਤ,PM ਮੋਦੀ ਨੇ ਜਤਾਇਆ ਦੁਖ਼, ਮੁਆਵਜ਼ੇ ਦਾ ਕੀਤਾ ਐਲਾਨ

ਮਿਜ਼ੋਰਮ ਵਿਚ ਨਿਰਮਾਣ ਅਧੀਨ ਰੇਲਵੇ ਪੁਲ ਟੁੱਟਿਆ;17 ਲੋਕਾਂ ਦੀ ਮੌਤ,PM ਮੋਦੀ ਨੇ ਜਤਾਇਆ ਦੁਖ਼, ਮੁਆਵਜ਼ੇ ਦਾ ਕੀਤਾ ਐਲਾਨ

ਮਿਜ਼ੋਰਮ ਵਿੱਚ ਬੁੱਧਵਾਰ ਨੂੰ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਨਿਰਮਾਣ ਅਧੀਨ ਰੇਲਵੇ ਪੁਲ ਦੇ ਢਹਿ ਜਾਣ ਕਾਰਨ ਘੱਟੋ-ਘੱਟ 17 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 10 ਵਜੇ ਰਾਜਧਾਨੀ ਆਈਜ਼ੌਲ ਤੋਂ 21 ਕਿਲੋਮੀਟਰ ਦੂਰ ਸਾਇਰੰਗ ਵਿੱਚ ਵਾਪਰਿਆ। ਘਟਨਾ ਸਮੇਂ ਪੁਲ ‘ਤੇ 35 ਤੋਂ 40 ਮਜ਼ਦੂਰ ਕੰਮ ਕਰ ਰਹੇ ਸਨ। ਪ੍ਰਸ਼ਾਸਨ ਬਚਾਅ ਕਾਰਜ ਚਲਾ ਰਿਹਾ ਹੈ।

             Image

ਹੁਣ ਤੱਕ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਕੁਝ ਹੋਰ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਨਾਲ ਹੀ ਉੱਤਰ-ਪੂਰਬੀ ਫਰੰਟੀਅਰ ਰੇਲਵੇ ਦੇ CPRO ਸਬਿਆਸਾਚੀ ਨੇ ਕਿਹਾ ਕਿ ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।

ਇਹ ਪੁਲ ਬੈਰਾਬੀ ਨੂੰ ਸੈਰੰਗ ਨਾਲ ਜੋੜਨ ਵਾਲੀ ਕੁਰੁੰਗ ਨਦੀ ਉੱਤੇ ਬਣਾਇਆ ਜਾ ਰਿਹਾ ਸੀ। ਪੁਲ ਵਿੱਚ ਕੁੱਲ 4 ਪਿੱਲਰ ਹਨ। ਤੀਜੇ ਅਤੇ ਚੌਥੇ ਖੰਭੇ ਦੇ ਵਿਚਕਾਰ ਗਾਰਡ ਹੇਠਾਂ ਡਿੱਗ ਗਿਆ। ਸਾਰੇ ਮਜ਼ਦੂਰ ਇਸੇ ਗਾਰਡ ‘ਤੇ ਕੰਮ ਕਰ ਰਹੇ ਸਨ। ਜ਼ਮੀਨ ਤੋਂ ਪੁਲ ਦੀ ਉਚਾਈ 104 ਮੀਟਰ ਯਾਨੀ 341 ਫੁੱਟ ਹੈ। ਯਾਨੀ ਪੁਲ ਦੀ ਉਚਾਈ ਕੁਤੁਬ ਮੀਨਾਰ ਤੋਂ ਵੀ ਵੱਧ ਹੈ।

PM ਮੋਦੀ ਨੇ ਜਤਾਇਆ ਦੁਖ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਜ਼ੋਰਮ 'ਚ ਇਕ ਨਿਰਮਾਣ ਅਧੀਨ ਰੇਲਵੇ ਪੁਲ ਦੇ ਢਹਿਣ ਨਾਲ ਹੋਈਆਂ ਮੌਤਾਂ 'ਤੇ ਬੁੱਧਵਾਰ ਨੂੰ ਸੋਗ ਜ਼ਾਹਰ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਵਲੋਂ 'ਐਕਸ' 'ਤੇ ਕੀਤੇ ਗਏ ਇਕ ਪੋਸਟ ਅਨੁਸਾਰ ਪੀ.ਐੱਮ. ਮੋਦੀ ਨੇ ਕਿਹਾ,''ਮਿਜ਼ੋਰਮ 'ਚ ਪੁਲ ਹਾਦਸੇ 'ਚ ਲੋਕਾਂ ਦੀ ਮੌਤ ਤੋਂ ਦੁਖ਼ੀ ਹਾਂ। ਜਿਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਗੁਆਇਆ ਹੈ, ਉਨ੍ਹਾਂ ਪ੍ਰਤੀ ਮੈਂ ਹਮਦਰਦੀ ਪ੍ਰਗਟ ਕਰਦਾ ਹਾਂ। ਜ਼ਖਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।''

             Image

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਦਸੇ ਵਾਲੀ ਜਗ੍ਹਾ 'ਤੇ ਰਾਹਤ ਅਤੇ ਬਚਾਅ ਮੁਹਿੰਮ ਜਾਰੀ ਹੈ ਅਤੇ ਪ੍ਰਭਾਵਿਤਾਂ ਨੂੰ ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਨੇ ਇਸ ਹਾਦਸੇ 'ਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (ਪੀ.ਐੱਮ.ਐੱਨ.ਆਰ.ਐੱਫ.) ਤੋਂ ਹਰੇਕ ਨੂੰ 2 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਪੀ.ਐੱਮ.ਓ. ਅਨੁਸਾਰ, ਹਾਦਸੇ 'ਚ ਜ਼ਖ਼ਮੀ ਹਰੇਕ ਵਿਅਕਤੀ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ। ਇਹ ਹਾਦਸਾ ਮਿਜ਼ੋਰਮ ਦੀ ਰਾਜਧਾਨੀ ਆਈਜ਼ੋਲ ਤੋਂ ਕਰੀਬ 21 ਕਿਲੋਮੀਟਰ ਦੀ ਦੂਰੀ 'ਤੇ ਸੈਰਾਂਗ ਇਲਾਕੇ 'ਚ ਸਵੇਰੇ 10 ਵਜੇ ਵਾਪਰਿਆ। ਇਸ ਹਾਦਸੇ 'ਚ 17 ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਅਨੁਸਾਰ ਹਾਦਸੇ ਵਾਲੀ ਜਗ੍ਹਾ 'ਤੇ ਕਈ ਹੋਰ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ, ਕਿਉਂਕਿ ਘਟਨਾ ਦੇ ਸਮੇਂ ਉੱਥੇ 35-40 ਮਜ਼ਦੂਰ ਮੌਜੂਦ ਸਨ।