ਅੰਬੇਡਕਰ ਜਯੰਤੀ ''ਤੇ ਬਾਬਾ ਸਾਹਿਬ ਨੂੰ PM ਮੋਦੀ ਨੇ ਦਿੱਤੀ ਸ਼ਰਧਾਂਜਲੀ। 

 ਅੰਬੇਡਕਰ ਜਯੰਤੀ ''ਤੇ ਬਾਬਾ ਸਾਹਿਬ ਨੂੰ PM ਮੋਦੀ ਨੇ ਦਿੱਤੀ ਸ਼ਰਧਾਂਜਲੀ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ੁੱਕਰਵਾਰ ਨੂੰ ਸ਼ਰਧਾਂਜਲੀ ਭੇਟ ਕੀਤੀ।

                    Image

ਪੀ.ਐੱਮ. ਮੋਦੀ ਨੇ ਟਵੀਟ ਕੀਤਾ,''ਸਮਾਜ ਦੇ ਵਾਂਝੇ ਵਰਗ ਦੇ ਮਜ਼ਬੂਤੀਕਰਨ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਬਾਲਾ ਸਾਹਿਬ ਨੂੰ ਉਨ੍ਹਾਂ ਦੀ ਜਯੰਤੀ 'ਤੇ ਨਮਨ। ਜੈ ਭੀਮ!'' ਇਸ ਟਵੀਟ ਨਾਲ ਮੋਦੀ ਨੇ ਵੱਖ-ਵੱਖ ਪ੍ਰੋਗਰਾਮਾਂ 'ਚ ਬਾਬਾ ਸਾਹਿਬ ਅੰਬੇਡਕਰ 'ਤੇ ਦਿੱਤੇ ਗਏ ਆਪਣੇ ਭਾਸ਼ਣਾਂ 'ਤੇ ਆਧਾਰਤ ਇਕ ਵੀਡੀਓ ਵੀ ਸਾਂਝਾ  ਕੀਤਾ।

                           Image

ਸੰਸਦ ਕੰਪਲੈਕਸ 'ਚ ਆਯੋਜਿਤ ਇਕ ਸਮਾਰੋਹ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਾਲ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਲੋਕ ਸਭੀ ਸਪੀਕਰ ਓਮ ਬਿਰਲਾ ਨੇ ਵੀ ਅੰਬੇਡਕਰ ਨੂੰ ਫੁੱਲ ਭੇਟ ਕੀਤੇ। ਬਿਰਲਾ ਨੇ ਉਨ੍ਹਾਂ ਨੂੰ ਸਮਾਜਿਕ ਤਬਦੀਲੀ ਦਾ ਅਜਿਹਾ ਵਾਸਤੂਕਾਰ ਦੱਸਿਆ, ਜਿਨ੍ਹਾਂ ਨੇ ਸਮਾਨਤਾ, ਆਜ਼ਾਦੀ, ਨਿਆਂ ਅਤੇ ਭਾਈਚਾਰੇ ਨੂੰ ਉਤਸ਼ਾਹ ਦਿੱਤਾ। ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ 'ਚ ਹੋਇਆ ਸੀ। ਇਕ ਸਾਧਾਰਨ ਪਿਛੋਕੜ ਤੋਂ ਉੱਠ ਕੇ ਉਹ ਆਜ਼ਾਦੀ ਸੰਗ੍ਰਾਮ ਦੌਰਾਨ ਮਾਰਜਿਨ 'ਤੇ ਪਏ ਲੋਕਾਂ ਦੀ ਮੁੱਖ ਆਵਾਜ਼ ਬਣੇ। ਉਨ੍ਹਾਂ ਨੂੰ ਕਈ ਸਮਾਜਿਕ ਸੁਧਾਰਾਂ ਦੀ ਸ਼ੁਰੂਆਤ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ।