ਓਡੀਸ਼ਾ ਰੇਲ ਹਾਦਸਾ :PM ਮੋਦੀ ਪਹੁੰਚੇ ਦੁਰਘਟਨਾ ਵਾਲੀ ਥਾਂ, ਸਥਿਤੀ ਦਾ ਲਿਆ ਜਾਇਜ਼ਾ

ਓਡੀਸ਼ਾ ਰੇਲ ਹਾਦਸਾ :PM ਮੋਦੀ ਪਹੁੰਚੇ ਦੁਰਘਟਨਾ ਵਾਲੀ ਥਾਂ, ਸਥਿਤੀ ਦਾ ਲਿਆ ਜਾਇਜ਼ਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਡੀਸ਼ਾ ਦੇ ਬਾਲਾਸੋਰ ਪਹੁੰਚ ਚੁੱਕੇ ਹਨ।  ਉਨ੍ਹਾਂ ਨੇ ਦੁਰਘਟਨਾ ਦੀ ਸਥਿਤੀ ਜਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਵੀ ਮੌਜਦ ਹਨ। ਇਸਤੋਂ ਬਾਅਦ ਉਹ ਬਾਲੇਸ਼ਵਰ ਦੇ ਇਕ ਹਸਪਤਾਲ ਦਾ ਦੌਰਾ ਕਰਕੇ ਜ਼ਖ਼ਮੀਆਂ ਦਾ ਹਾਲਚਾਲ ਜਾਣਨਗੇ। ਇਸਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਦਿੱਲੀ 'ਚ ਕੋਰੋਮੰਡਲ ਰੇਲ ਹਾਦਸੇ 'ਤੇ ਅਹਿਮ ਬੈਠਕ ਕਰਕੇ ਮਾਮਲੇ ਦੀ ਜਾਣਕਾਰੀ ਲਈ ਸੀ। ਓਡੀਸ਼ਾ ਦੇ ਬਾਲਾਸੋਰ 'ਚ ਸ਼ੁੱਕਰਵਾਰ ਸ਼ਾਮ ਨੂੰ ਕੋਰੋਮੰਡਲ ਐਕਸਪ੍ਰੈਸ ਅਤੇ ਬੇਂਗਲੁਰੂ-ਹਾਵੜਾ ਐਕਸਪ੍ਰੈਸ ਰੇਲ ਦੇ ਪਟੜੀ ਤੋਂ ਉਤਰਨ ਅਤੇ ਇਕ ਮਾਲਗੱਡੀ ਨਾਲ ਟਕਰਾਉਣ ਨਾਲ ਜੁੜੇ ਰੇਲ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 288 ਹੋ ਗਈ ਹੈ। ਇਸ ਹਾਦਸੇ 'ਚ 900 ਤੋਂ ਵੱਧ ਯਾਤਰਾ ਜ਼ਖ਼ਮੀ ਵੀ ਹੋਏ ਹਨ।

                    Image

ਇਕ ਦਿਨ ਦੇ ਰਾਜਕੀ ਸੋਗ ਦਾ ਐਲਾਨ
ਓਡੀਸ਼ਾ ਨੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸੂਬੇ 'ਚ ਹੋਏ ਭਿਆਨਕ ਰੇਲ ਹਾਦਸੇ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਇਕ ਦਿਨ ਦਾ ਰਾਜਕੀ ਸੋਗ ਐਲਾਨ ਕੀਤਾ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਓਡੀਸ਼ਾ ਦੇ ਬਾਲਾਸੋਰ 'ਚ ਸ਼ਨੀਵਾਰ ਨੂੰ ਉਸੇ ਥਾਂ ਦਾ ਦੌਰਾ ਕੀਤਾ, ਜਿੱਥੇ ਸ਼ੁੱਕਰਵਾਰ ਨੂੰ ਰੇਲ ਹਾਦਸਾ ਹੋਇਆ ਸੀ। ਵੈਸ਼ਣਵ ਨੇ ਕਿਹਾ ਕਿ ਹੁਣ ਮੁੱਖ ਰੂਪ ਨਾਲ ਰਾਹਤ ਅਤੇ ਬਚਾਅ ਮੁਹਿੰਮ 'ਤੇ ਧਿਆਨ ਦਿੰਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੱਖਣ-ਪੂਰਬ ਸਰਕਿਲ ਦੇ ਰੇਲਵੇ ਸੁਰੱਖਿਆ ਕਮਿਸ਼ਨਰ ਓਡੀਸ਼ਾ 'ਚ ਹੋਏ ਰੇਲ ਹਾਦਸੇ ਦੀ ਜਾਂਚ ਕਰਨਗੇ।