- Updated: April 25, 2026 07:14 PM
ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿਚ ਪੰਜਾਬ ਦੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਦੀ ਲਾਸ਼ ਕਾਰ ਵਿਚ ਪਈ ਮਿਲੀ। ਇਹ ਕਾਰ ਡੱਬਵਾਲੀ ਕੋਲ ਅੰਮ੍ਰਿਤਸਰ-ਜਾਮਨਗਰ ਭਾਰਤਮਾਲਾ ਰੋਡ ‘ਤੇ ਹਾਈਵੇ ਕਿਨਾਰੇ ਖੜ੍ਹੀ ਸੀ।
ਜਦੋਂ ਕਾਫੀ ਦੇਰ ਤੋਂ ਕਾਰ ਵਿਚ ਕੋਈ ਹਲਚਲ ਨਹੀਂ ਹੋਈ ਤਾਂ ਆਸ-ਪਾਸ ਦੇ ਲੋਕਾਂ ਨੇ ਜਾ ਕੇ ਦੇਖਿਆ ਤਾਂ ਇੰਸਪੈਕਟਰ ਫਰੰਟ ਦੀਆਂ ਦੋਵੇਂ ਸੀਟਾਂ ਦੇ ਵਿਚ ਫਸਿਆ ਹੋਇਆ ਸੀ। ਸੀਟ ਬੈਲਟ ਪੇਟ ‘ਤੇ ਕੱਸੀ ਹੋਈ ਸੀ ਤੇ ਨਾਲ ਹੀ ਸਰਕਾਰੀ ਪਿਸਤੌਲ ਵੀ ਪਈ ਸੀ।
ਸੂਚਨਾ ਮਿਲਦੇ ਹੀ ਡਬਵਾਲੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਮੋਬਾਈਲ ਨੰਬਰ ਆਈਡੀ ਕਾਰਡ ਦੇ ਆਧਾਰ ‘ਤੇ ਪੁਲਿਸ ਨੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ। ਦੂਜੇ ਪਾਸੇ ਸਵਾਲ ਉਠਦਾ ਹੈ ਕਿ ਤਾਇਨਾਤੀ ਵਾਲੀ ਥਾਂ ਤੋਂ 200 ਕਿਲਮੀਟਰ ਦੂਰ ਇੰਸਪੈਕਟਰ ਇਥੇ ਕਿਵੇਂ ਪਹੁੰਚਿਆ, ਇਹ ਉਨ੍ਹਾਂ ਨੂੰ ਨਹੀਂ ਪਤਾ।
ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਨਾਲ ਹੀ ਇੰਸਪੈਕਟਰ ਦੀ ਪਿਸਤੌਲ ਨੂੰ ਵੀ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਲ ਡਿਟੇਲ ਆਦਿ ਤੋਂ ਪਤਾ ਕੀਤਾ ਜਾ ਰਿਹਾ ਹੈ ਕਿ ਇੰਸਪੈਕਟਰ ਇਥੇ ਕਿਵੇਂ ਪਹੁੰਚਿਆ। ਵਿਭਾਗ ਤੋਂ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।