SGPC ਪ੍ਰਧਾਨ ਨੂੰ CM ਮਾਨ ਦਾ ਸਵਾਲ, SAD ਦੀ ਤੱਕੜੀ ਵਾਲੇ ਬਿਆਨ ਦਾ ਜਵਾਬ ਦਿਓ 

SGPC ਪ੍ਰਧਾਨ ਨੂੰ CM ਮਾਨ ਦਾ ਸਵਾਲ, SAD ਦੀ ਤੱਕੜੀ ਵਾਲੇ ਬਿਆਨ ਦਾ ਜਵਾਬ ਦਿਓ 

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਵਾਲ ਕੀਤਾ ਹੈ। ਮੁੱਖ ਮੰਤਰੀ ਨੇ ਐਡਟੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਕਾਲੀ ਦਲ ਦਾ ਵਲੰਟੀਅਰ ਦੱਸਿਆ ਹੈ ਤੇ ਪੁੱਛਿਆ ਹੈ ਕਿ ਬੀਬਾ ਹਰਸਿਮਰਤ ਬਾਦਲ ਵੱਲੋਂ ਅਕਾਲੀ ਦਲ ਬਾਦਲ ਦੀ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਕਹਿਣ ਬਾਰੇ ਧਾਮੀ ਜੀ ਕੁਝ ਬੋਲਣਗੇ ਜਾਂ ਫਿਰ ਹਾਂ ਹੀ ਸਮਝੀਏ। 

ਸੀਐਮ ਭਗਵੰਤ ਮਾਨ ਨੇ ਟਵੀਟ ਕਰ ਕੇ ਕਿਹਾ ਕਿ 
''ਮਾਘੀ ਮੇਲਾ ਤੇ ਬੀਬਾ ਹਰਸਿਮਰਤ ਜੀ ਵੱਲੋਂ ਅਕਾਲੀ ਦਲ ਬਾਦਲ ਦੀ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਕਹਿਣ ਬਾਰੇ ਅਕਾਲੀ ਦਲ ਦੇ ਵਲੰਟੀਅਰ ਸ਼੍ਰੀ ਹਰਜਿੰਦਰ ਧਾਮੀ ਜੀ (SGPC)  ਕੁਝ ਬੋਲਣਗੇ ਜਾਂ ਫਿਰ ਹਾਂ ਹੀ ਸਮਝੀਏ…ਅੱਜ ਮੀਡੀਆ ਸਾਹਮਣੇ ਹਮੇਸ਼ਾ ਵਾਂਗ ਅਕਾਲੀ ਦਲ ਦਾ ਬਚਾਅ ਕਰੋ ਤੇ ਭਗਵੰਤ ਮਾਨ ਨੂੰ ਕਹੋ ਕਿ ਧਾਰਮਿਕ ਮਾਮਲਿਆਂ ਵਿੱਚ ਦਖਲ ਨਾ ਦੇਵੇ..''

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸ੍ਰੀ ਮੁਕਤਸਰ ਸਾਹਿਬ ਰੈਲੀ ਵਿਚ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਨੇ ਅਕਾਲੀ ਦਲ ਦੀ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਕਿਹਾ ਸੀ। ਇਸ ਤੋਂ ਬਾਅਦ ਪੰਜਾਬ ਵਿਚ ਅਕਾਲੀ ਦਲ ਦੀ ਤੱਕੜੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਹਰਸਿਮਰਤ ਬਾਦਲ ਦੇ ਇਸ ਬਿਆਨ 'ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਕਾਫੀ ਭੜਕੇ ਸੀ। 

ਬਿੱਟੂ ਨੇ ਕਿਹਾ ਕਿ ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਕਹਿ ਰਹੀ ਸੀ ਕਿ ਅਕਾਲੀ ਦਲ ਦਾ ਚੋਣ ਨਿਸ਼ਾਨ ਤਕੜੀ ਹੈ, ਇਹ ਬਾਬਾ ਨਾਨਕ ਜੀ ਦਾ ਨਿਸ਼ਾਨ ਹੈ। ਬਿੱਟੂ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਕੱਲ੍ਹ ਨੂੰ ਕਾਂਗਰਸੀ ਵੀ ਕਹਿ ਸਕਦੇ ਹਨ ਕਿ ਪੰਜੇ ਦਾ ਨਿਸ਼ਾਨ ਬਾਬਾ ਨਾਨਕ ਜੀ ਦਾ ਹੈ, ਉਨ੍ਹਾਂ ਨੇ ਉਸ ਪੰਜੇ ਨਾਲ ਪਹਾੜ ਨੂੰ ਰੋਕਿਆ ਸੀ। ਬਿੱਟੂ ਨੇ ਕਿਹਾ ਕਿ ਅਕਾਲੀ ਦਲ ਗੁਰੂ ਮਹਾਰਾਜ ਦੇ ਨਿਸ਼ਾਨ ਨੂੰ ਸਿਆਸਤ ਵਿਚ ਕਿਵੇਂ ਜੋੜ ਸਕਦਾ ਹੈ। ਬਿੱਟੂ ਨੇ ਕਿਹਾ ਕਿ ਬਾਬਾ ਨਾਨਕ ਜੀ ਦਾ ਪੈਮਾਨਾ ਹਮੇਸ਼ਾ ਤੇਰਾ ਤੇਰਾ ਤੋਲਦਾ ਹੈ, ਪਰ ਬਾਦਲਾਂ ਦਾ ਪੈਮਾਨਾ ਹਮੇਸ਼ਾ ਮੇਰਾ ਮੇਰਾ ਤੋਲਦਾ ਹੈ।