- Updated: May 20, 2024 04:02 PM
ਲੁਧਿਆਣਾ ਵਿਚ ਜ਼ਿਲ੍ਹਾ ਕਾਂਗਰਸ ਮਹਿਲਾ ਪ੍ਰਧਾਨ ਮਨੀਸ਼ਾ ਕਪੂਰ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਈ ਹੈ। ਮਨੀਸ਼ਾ ਕਪੂਰ ਨੂੰ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਪਾਰਟੀ ਵਿਚ ਸ਼ਾਮਲ ਕੀਤਾ। ਮਨੀਸ਼ਾ ਕਪੂਰ ਨੇ ਕਿਹਾ ਕਿ ਪੰਜਾਬ ਦੇ ਹਿੱਤ ਵਿਚ ਉਨ੍ਹਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਆਮ ਆਦਮੀ ਪਾਰਟੀ ਵਿਚ ਰਹਿ ਕੇ ਲੋਕਾਂ ਦੀ ਸੇਵਾ ਕਰੇਗੀ।
ਤੁਹਾਨੂੰ ਦੱਸ ਦਈਏ ਕਿ ਮਨੀਸ਼ਾ ਕਪੂਰ ਮਹਿਲਾ ਕਾਂਗਰਸ ਦੀ ਸਰਗਰਮ ਮਹਿਲਾ ਨੇਤਾ ਰਹੀ ਹੈ। ਪਿਛਲੇ ਦਿਨੀਂ ਉਹ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨਾਲ ਲਗਾਤਾਰ ਚੋਣ ਮੀਟਿੰਗਾਂ ਕਰ ਰਹੇ ਸਨ। ਮਨੀਸ਼ਾ ਅੱਜ ਆਪਣੇ ਪਤੀ ਭਾਨੂ ਪ੍ਰਤਾਪ ਨਾਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਈ ਹੈ। ਦੂਜੇ ਪਾਸੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਮਨੀਸ਼ਾ ਕਪੂਰ ਇੱਕ ਮਿਹਨਤੀ ਵਰਕਰ ਹੈ। ਆਮ ਆਦਮੀ ਪਾਰਟੀ ਮਿਹਨਤੀ ਵਰਕਰਾਂ ਦਾ ਸਤਿਕਾਰ ਕਰਦੀ ਹੈ। ਅੱਜ ਪੰਜਾਬ ਦੇ ਹਿੱਤ ਵਿੱਚ ਲੋਕ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ।