- Updated: February 28, 2024 04:34 PM
ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਵਿਚ ਬੀਤੇ ਦਿਨੀਂ ਵਾਪਰੇ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਈ ਪੰਜਾਬਣ ਹਰਪ੍ਰੀਤ ਕੌਰ ਆਖ਼ਰਕਾਰ ਜ਼ਿੰਦਗੀ ਦੀ ਲੜਾਈ ਹਾਰ ਗਈ ਹੈ। ਦਰਅਸਲ ਹਰਪ੍ਰੀਤ 15 ਫਰਵਰੀ ਨੂੰ ਕੰਮ 'ਤੇ ਜਾਣ ਲਈ ਬੱਸ ਤੋਂ ਉਤਰਨ ਦੇ ਬਾਅਦ ਨੋਵਾ ਸਕੋਸ਼ੀਆ ਦੇ ਈਸਟ੍ਰਨ ਪੈਸੇਜ ਇਲਾਕੇ ਵਿਚ ਮੇਨ ਰੋਡ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਉਸ ਨੂੰ ਪਹਿਲਾਂ ਇਕ ਪਿਕਅੱਪ ਟਰੱਕ ਨੇ ਟੱਕਰ ਮਾਰੀ ਅਤੇ ਫਿਰ ਇਕ ਕਾਰ ਨੇ ਦਰੜ ਦਿਤਾ।
ਇਸ ਹਾਦਸੇ ਮਗਰੋਂ ਹਰਪ੍ਰੀਤ ਕੌਰ ਨੂੰ ਜਾਨਲੇਵਾ ਸੱਟਾਂ ਨਾਲ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਲਈ ਸਰਜਰੀ ਕਰਨ ਦਾ ਫੈਸਲਾ ਲਿਆ। ਹੈਲੀਫੈਕਸ ਦੇ ਹਸਪਤਾਲ ਵਿਚ ਪਹਿਲੀ ਸਰਜਰੀ ਮਗਰੋਂ ਹਰਪ੍ਰੀਤ ਕੌਰ ਦੀ ਹਾਲਤ ਵਿਚ ਮਾਮੂਲੀ ਤੌਰ ’ਤੇ ਸੁਧਾਰ ਹੋਣ ਲੱਗਾ ਪਰ ਅਚਾਨਕ ਉਸ ਦੀ ਮੌਤ ਹੋ ਗਈ। ਵਰਕ ਪਰਮਿਟ ’ਤੇ ਕੈਨੇਡਾ ਆਈ ਹਰਪ੍ਰੀਤ ਕੌਰ ਅਪ੍ਰੈਲ 2023 ਤੋਂ ਹੈਲੀਫੈਕਸ ਵਿਚ ਰਹਿ ਰਹੀ। ਹਰਪ੍ਰੀਤ ਕੌਰ ਦੇ ਅੰਤਮ ਸਸਕਾਰ ਅਤੇ ਉਸ ਦੇ ਪਰਵਾਰਕ ਮੈਂਬਰਾਂ ਦੀ ਆਰਥਿਕ ਮਦਦ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।