30 ਸਾਲ ਪੁਰਾਣੇ ਕੇਸ ’ਚੋਂ ਪ੍ਰੋਫ਼ੈ. ਦਵਿੰਦਰਪਾਲ ਸਿੰਘ ਭੁੱਲਰ ਹੋਏ ਬਰੀ

 30 ਸਾਲ ਪੁਰਾਣੇ ਕੇਸ ’ਚੋਂ ਪ੍ਰੋਫ਼ੈ. ਦਵਿੰਦਰਪਾਲ ਸਿੰਘ ਭੁੱਲਰ ਹੋਏ ਬਰੀ

ਗਾਜ਼ੀਆਬਾਦ ਦੀ ਇਕ ਅਦਾਲਤ ਨੇ 1994 ਦੇ ਇਕ ਕੇਸ ’ਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਬਰੀ ਕਰ ਦਿਤਾ ਹੈ। ਡੀ.ਪੀ.ਐਸ. ਭੁੱਲਰ, ਜੋ ਪੈਰੋਲ ’ਤੇ ਹਨ, ਅੱਜ ਗਾਜ਼ੀਆਬਾਦ ਜ਼ਿਲ੍ਹਾ ਅਦਾਲਤ ’ਚ ਅਪਣੇ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਨਿੱਜੀ ਤੌਰ ’ਤੇ ਸੁਣਵਾਈ ’ਚ ਸ਼ਾਮਲ ਹੋਏ।

ਅਦਾਲਤ ਨੇ ਇਸ ਮਾਮਲੇ ਨੂੰ ਅੱਜ ਫੈਸਲੇ ਲਈ ਰਾਖਵਾਂ ਰੱਖ ਲਿਆ ਸੀ। ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਕਿ ਇਹ ਕੇਸ 1993 ਦੇ ਦਿੱਲੀ ਕੇਸ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਪ੍ਰੋਫੈ. ਦਵਿੰਦਰਪਾਲ ਸਿੰਘ ਭੁੱਲਰ ਵਿਰੁਧ ਆਖਰੀ ਕੇਸ ਵਿਚਾਰ ਅਧੀਨ ਸੀ।