ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਈ ਮਾੜੀ ਖ਼ਬਰ, ਗਾਇਕ ਦੀ ਸੜਕ ਹਾਦਸੇ ''ਚ ਹੋਈ ਮੌਤ। 

ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਈ ਮਾੜੀ ਖ਼ਬਰ, ਗਾਇਕ ਦੀ ਸੜਕ ਹਾਦਸੇ ''ਚ ਹੋਈ ਮੌਤ। 

ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉੱਭਰਦੇ ਪੰਜਾਬੀ ਗਾਇਕ ਆਰ ਸੁਖਰਾਜ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ।

                                 Image

ਜਾਣਕਾਰੀ ਮੁਤਾਬਕ ਸੋਮਵਾਰ ਨੂੰ ਮੋਹਾਲੀ ਵਿਚ ਆਰ ਸੁਖਰਾਜ ਦਾ ਭਿਆਨਕ ਸੜਕ ਹਾਦਸਾ ਹੋਇਆ। ਇਸ ਹਾਦਸੇ ਕਾਰਨ ਪੰਜਾਬੀ ਗਾਇਕ ਦੀ ਮੌਤ ਹੋ ਗਈ। ਇਸ ਖ਼ਬਰ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ ਹੈ। 

                             Image

ਅਦਾਕਾਰ ਅਤੇ ਨਿਰਦੇਸ਼ਕ ਸੁਖਦੇਵ ਲੱਦੜ ਨੇ ਆਰ ਸੁਖਰਾਜ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਰਾਜ ਯਕੀਨ ਨਹੀ ਹੋ ਰਿਹਾ ਤੂੰ ਵੀ ਚਲਾ ਗਿਆ ਯਾਰ ਸਦਾ ਲਈ, ਕਿਸੇ ਮਾਂ ਦੇ ਪੁੱਤ ਨੂੰ ਜ਼ਿੰਦਗੀ ਦੇ ਕੇ ਆਪ ਸੜਕ ਹਾਦਸੇ 'ਚ ਮੌਤ ਦੀ ਖ਼ਬਰ ਬਣ ਗਿਆ। ਰੱਬਾ ਤੂੰ ਕਿਉਂ ਖੋਹ ਲੈਨਾਂ ਮਾਵਾਂ ਦੇ ਪੁੱਤ, ਆਖਰ ਕਦੋਂ ਖਹਿੜਾ ਛੁੱਟੂ ਗੈਰਕੁਦਰਤੀ ਮੌਤਾਂ, ਹਾਦਸਿਆਂ ਤੋਂ।"