ਰਾਮ ਨੌਮੀ ਦਾ ਤਿਉਹਾਰ ਸਰੀ ’ਚ ਧੂਮਧਾਮ ਨਾਲ ਮਨਾਇਆ ਗਿਆ 

ਰਾਮ ਨੌਮੀ ਦਾ ਤਿਉਹਾਰ ਸਰੀ ’ਚ ਧੂਮਧਾਮ ਨਾਲ ਮਨਾਇਆ ਗਿਆ 

ਸ਼੍ਰੀ ਰਾਮ ਨੌਮੀ ਦਾ ਤਿਉਹਾਰ ਦੇਸ਼-ਵਿਦੇਸ਼ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਕੈਨੇਡਾ ਦੇ ਸਰੀ ਸ਼ਹਿਰ ਵਿਚ ਵੀ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਰਾਮ ਨੌਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਮੰਦਰ ’ਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। 

ਇਸ ਦੌਰਾਨ ਮੰਦਰ ਵੱਲੋਂ ਸ਼ੋਭਾ ਯਾਤਰਾ ਸਜਾਈ ਗਈ। ਅਯੁੱਧਿਆ ਦੀ ਤਰਜ਼ ’ਤੇ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਤੋਂ ਇਲਾਵਾ ਸ਼੍ਰੀ ਰਾਮ, ਲਕਸ਼ਮਣ, ਸੀਤਾ ਅਤੇ ਹਨੂੰਮਾਨ ਦੇ ਸਰੂਪ ਮੌਜੂਦ ਸਨ। ਸ਼ੋਭਾ ਯਾਤਰਾ ਵਿਚ ਬੈਂਡ, ਢੋਲ ਅਤੇ ਨਗਾੜੇ ਵੀ ਸ਼ਾਮਲ ਹੋਏ। ਭਾਰਤੀ ਪੁਸ਼ਾਕਾਂ ਵਿਚ ਸਜੀਆਂ ਔਰਤਾਂ ਨੇ ਭਗਵਾਨ ਰਾਮ ਦੇ ਭਜਨ ’ਤੇ ਖੂਬ ਡਾਂਸ ਕੀਤਾ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ। ਇਸ ਦੌਰਾਨ ਮੰਦਰ ਵਿਚ ਪੁਰੀ ਛੋਲੇ, ਪਕੌੜੇ, ਖੀਰ, ਜਲੇਬੀ, ਚਾਹ, ਫਲਾਂ ਸਮੇਤ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਲੰਗਰ ਵੀ ਲਗਾਇਆ ਗਿਆ। ਪ੍ਰਬੰਧਕਾਂ ਵੱਲੋਂ ਆਏ ਹੋਏ ਪਤਵੰਤਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।