NCA ਤੋਂ ਰਵਿੰਦਰ ਜਡੇਜਾ ਨੂੰ ਆਸਟ੍ਰੇਲੀਆ ਖਿਲਾਫ ਪਹਿਲੇ ਟੈਸਟ ''ਚ ਖੇਡਣ ਦੀ ਮਿਲੀ ਮਨਜ਼ੂਰੀ। 

NCA ਤੋਂ ਰਵਿੰਦਰ ਜਡੇਜਾ ਨੂੰ ਆਸਟ੍ਰੇਲੀਆ ਖਿਲਾਫ ਪਹਿਲੇ ਟੈਸਟ ''ਚ ਖੇਡਣ ਦੀ ਮਿਲੀ ਮਨਜ਼ੂਰੀ। 

ਭਾਰਤ ਦੇ ਤਜਰਬੇਕਾਰ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਆਸਟ੍ਰੇਲੀਆ ਖਿਲਾਫ ਨਾਗਪੁਰ 'ਚ 9 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ 'ਚ ਖੇਡਣ ਲਈ ਫਿੱਟ ਐਲਾਨ ਦਿੱਤਾ ਗਿਆ ਹੈ। ਵੀਰਵਾਰ ਨੂੰ ਕ੍ਰਿਕਟ ਨਿਊਜ਼ ਵੈੱਬਸਾਈਟ ਕ੍ਰਿਕਬਜ਼ ਦੀ ਰਿਪੋਰਟ ਦੇ ਮੁਤਾਬਕ, ਨੈਸ਼ਨਲ ਕ੍ਰਿਕਟ ਅਕੈਡਮੀ (ਐੱਨ.ਸੀ.ਏ.) ਨੇ ਬੁੱਧਵਾਰ ਨੂੰ ਜਡੇਜਾ ਦੀ ਫਿਟਨੈੱਸ ਰਿਪੋਰਟ ਜਾਰੀ ਕਰ ਕੇ ਉਸ ਨੂੰ ਖੇਡਣ ਦੀ ਮਨਜ਼ੂਰੀ ਦਿੱਤੀ ਹੈ। ਜਡੇਜਾ ਹੁਣ ਨਾਗਪੁਰ ਰਵਾਨਾ ਹੋਣਗੇ, ਜਿੱਥੇ ਭਾਰਤੀ ਟੀਮ ਪਹਿਲੇ ਟੈਸਟ ਦੀ ਸ਼ੁਰੂਆਤ ਤੋਂ ਪਹਿਲਾਂ ਚਾਰ ਦਿਨਾਂ ਕੈਂਪ ਲਈ ਅਭਿਆਸ ਕਰੇਗੀ। ਮਹੱਤਵਪੂਰਨ ਗੱਲ ਇਹ ਹੈ ਕਿ ਜਡੇਜਾ ਨੇ ਅਗਸਤ 2022 ਵਿੱਚ ਏਸ਼ੀਆ ਕੱਪ ਵਿੱਚ ਭਾਰਤ ਲਈ ਆਖਰੀ ਮੈਚ ਖੇਡਿਆ ਸੀ। ਸੌਰਾਸ਼ਟਰ ਦੇ 34 ਸਾਲਾ ਆਲਰਾਊਂਡਰ ਨੂੰ ਗੋਡੇ ਦੀ ਸੱਟ ਕਾਰਨ ਓਪਰੇਸ਼ਨ ਕਰਵਾਉਣਾ ਪਿਆ, ਜਿਸ ਕਾਰਨ ਉਸ ਨੂੰ ਪੰਜ ਮਹੀਨਿਆਂ ਲਈ ਕ੍ਰਿਕਟ ਤੋਂ ਬਾਹਰ ਰੱਖਿਆ ਗਿਆ।

ਜਡੇਜਾ 24-27 ਜਨਵਰੀ ਤੱਕ ਖੇਡੇ ਗਏ ਰਣਜੀ ਮੈਚ ਵਿੱਚ ਸੌਰਾਸ਼ਟਰ ਦੀ ਨੁਮਾਇੰਦਗੀ ਕਰਦੇ ਹੋਏ ਕ੍ਰਿਕਟ ਪਿੱਚ 'ਤੇ ਵਾਪਸ ਪਰਤਿਆ। ਜਡੇਜਾ ਨੇ ਇਸ ਮੈਚ 'ਚ 41.4 ਓਵਰ ਗੇਂਦਬਾਜ਼ੀ ਕੀਤੀ ਅਤੇ ਦੂਜੀ ਪਾਰੀ 'ਚ ਵੀ ਸੱਤ ਵਿਕਟਾਂ ਲਈਆਂ, ਜਿਸ ਤੋਂ ਬਾਅਦ ਉਸ ਨੂੰ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਦੀ ਮਨਜ਼ੂਰੀ ਮਿਲ ਗਈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ 9 ਫਰਵਰੀ ਤੋਂ ਨਾਗਪੁਰ 'ਚ ਖੇਡਿਆ ਜਾਵੇਗਾ ਜਦਕਿ ਬਾਕੀ ਤਿੰਨ ਮੈਚ ਕ੍ਰਮਵਾਰ ਦਿੱਲੀ, ਧਰਮਸ਼ਾਲਾ ਅਤੇ ਅਹਿਮਦਾਬਾਦ 'ਚ ਖੇਡੇ ਜਾਣਗੇ। ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ ਜਗ੍ਹਾ ਬਣਾਉਣ ਲਈ ਭਾਰਤ ਲਈ ਇਹ ਟੈਸਟ ਸੀਰੀਜ਼ ਜਿੱਤਣਾ ਜ਼ਰੂਰੀ ਹੈ।