- Updated: October 08, 2022 09:08 PM
ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੇ ਮਸ਼ਹੂਰ ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ’ ਨਾਲ ਧੂਮ ਮਚਾ ਰਹੇ ਹਨ। ‘ਬਿੱਗ ਬੌਸ’ ਦਾ 16ਵਾਂ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਅਜਿਹੇ ’ਚ ਸ਼ੁੱਕਰਵਾਰ ਨੂੰ ਪਹਿਲਾ ‘ਵੀਕੈਂਡ ਕਾ ਵਾਰ’ ਲੈ ਕੇ ਸਲਮਾਨ ਖ਼ਾਨ ਘਰ ਅੰਦਰ ਗਏ। ‘ਬਿੱਗ ਬੌਸ’ ਦੇ ਘਰ ’ਚ ਮੁਕਾਬਲੇਬਾਜ਼ਾਂ ਨੂੰ ਸਲਮਾਨ ਖ਼ਾਨ ਨੇ ਗਿਆਨ ਤਾਂ ਦਿੱਤਾ ਹੀ, ਨਾਲ ਹੀ ਉਨ੍ਹਾਂ ਨਾਲ ਮਸਤੀ ਵੀ ਕੀਤੀ।
ਉਥੇ ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਸਲਮਾਨ ਖ਼ਾਨ ਦਾ ਅਲੱਗ ਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਸਲਮਾਨ ਖ਼ਾਨ ਨੇ ਇੰਸਟਾਗ੍ਰਾਮ ’ਤੇ ਆਪਣੀ ਨਵੀਂ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਤੋਂ ਆਪਣੇ ਲੁੱਕ ਦੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਆਪਣੀ ਨਵੀਂ ਫ਼ਿਲਮ ਦੀ ਪ੍ਰਮੋਸ਼ਨ ਕਰਨ ਦਾ ਕੋਈ ਮੌਕਾ ਸਲਮਾਨ ਖ਼ਾਨ ਨਹੀਂ ਛੱਡ ਰਹੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਫ਼ਿਲਮ ਤੋਂ ਦੂਜੀ ਲੁੱਕ ਸਾਂਝੀ ਕੀਤੀ ਸੀ। ਉਨ੍ਹਾਂ ਦੱਸਿਆ ਸੀ ਕਿ ਪਹਿਲੀ ਲੁੱਕ ਕਿਸੇ ਦੇ ਭਰਾ ਦੀ ਸੀ ਤੇ ਇਹ ਨਵੀਂ ਲੁੱਕ ਕਿਸੇ ਦੀ ਜਾਨ ਦੀ ਹੈ। ਤਸਵੀਰ ’ਚ ਉਨ੍ਹਾਂ ਨੂੰ ਟਕਸੀਡੋ ਪਹਿਨੇ ਦੇਖਿਆ ਗਿਆ ਸੀ। ਅੱਖਾਂ ’ਤੇ ਐਨਕਾਂ ਲਗਾਈ ਸਲਮਾਨ ਜ਼ਬਰਦਸਤ ਪੋਜ਼ ਦੇ ਰਹੇ ਸਨ।

ਹੁਣ ਸਲਮਾਨ ਖ਼ਾਨ ਨੇ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ’ਚ ਉਨ੍ਹਾਂ ਦੇ ਲੁੱਕ ਨੂੰ ਅਲੱਗ ਅੰਦਾਜ਼ ’ਚ ਦੇਖਿਆ ਜਾ ਸਕਦਾ ਹੈ। ਆਪਣੀਆਂ ਐਨਕਾਂ ਤੇ ਬਲੇਜ਼ਰ ਨੂੰ ਸਲਮਾਨ ਖ਼ਾਨ ਨੇ ਉਤਾਰ ਦਿੱਤਾ ਹੈ। ਉਥੇ ਕੁਰਸੀ ’ਤੇ ਬੈਠੇ ਸਲਮਾਨ ਦੂਜੇ ਪਾਸੇ ਦੇਖ ਰਹੇ ਹਨ ਤੇ ਪੋਜ਼ ਦੇ ਰਹੇ ਹਨ। ਇਕ ਤਸਵੀਰ ’ਚ ਉਨ੍ਹਾਂ ਨੂੰ ਸਟਾਈਲ ਨਾਲ ਬੈਠੇ ਦੇਖਿਆ ਜਾ ਸਕਦਾ ਹੈ।