ਸਾਊਦੀ ਅਰਬ ’ਚ ਪੰਜਾਬੀ ਨੌਜਵਾਨ ਬਲਜਿੰਦਰ ਸਿੰਘ ਨੂੰ ਬਚਾਉਣ ਲਈ ਮੁਹਿੰਮ ਤੇਜ਼, ਦ ਗ੍ਰੇਟ ਖਲੀ ਵੀ ਹਮਾਇਤ ’ਚ

ਸਾਊਦੀ ਅਰਬ ’ਚ ਪੰਜਾਬੀ ਨੌਜਵਾਨ ਬਲਜਿੰਦਰ ਸਿੰਘ ਨੂੰ ਬਚਾਉਣ ਲਈ ਮੁਹਿੰਮ ਤੇਜ਼, ਦ ਗ੍ਰੇਟ ਖਲੀ ਵੀ ਹਮਾਇਤ ’ਚ

ਸਊਦੀ ਅਰਬ 'ਚ ਫਾਂਸੀ ਦੀ ਸਜ਼ਾ ਪਾਏ ਬਲਜਿੰਦਰ ਸਿੰਘ ਨੂੰ ਬਚਾਉਣ ਦੀ ਮੁਹਿੰਮ ਤੇਜ਼, ਦ ਗ੍ਰੇਟ ਖਲੀ ਅਤੇ ਦਿਲਜੀਤ ਦੋਸਾਂਝ ਨੇ ਉਠਾਈ ਆਵਾਜ਼, ਜ਼ਿਲ੍ਹਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਦਾ ਰਹਿਣ ਵਾਲਾ ਹੈ। ਬਲਜਿੰਦਰ ਸਿੰਘ ਸਿੱਖ ਨੌਜਵਾਨ, ਦੁਬਈ ਤੋਂ ਸਊਦੀ ਅਰਬ ਜਾਂਦੇ ਸਮੇਂ ਉਸ ਨਾਲ ਕੰਮ ਕਰਨ ਵਾਲੇ ਇੱਕ ਸ਼ਖਸ ਨੇ ਪਿਤਾ ਦੀਆਂ ਦਵਾਈਆਂ ਸਊਦੀ ਅਰਬ ਦੇਣ ਲਈ ਕਿਹਾ ਸੀ, ਪਰ ਸਊਦੀ ਅਰਬ ਵਿੱਚ ਚੈਕਿੰਗ ਦੌਰਾਨ ਦਵਾਈਆਂ ਦੀ ਜਗ੍ਹਾ ਨਸ਼ੀਲਾ ਪਦਾਰਥ (ਡਰੱਗਜ਼) ਨਿਕਲਿਆ।

ਸਾਊਦੀ ਅਰਬ 'ਚ ਡਰੱਗਜ਼ ਬਰਾਮਦਗੀ ਦੇ ਮਾਮਲੇ 'ਚ ਫਾਂਸੀ ਦੀ ਸਜ਼ਾ ਪਾਏ ਪੰਜਾਬੀ ਟਰੱਕ ਡਰਾਈਵਰ ਬਲਜਿੰਦਰ ਸਿੰਘ ਨੂੰ ਬਚਾਉਣ ਦੀ ਮੁਹਿੰਮ ਤੇਜ਼ ਹੋ ਗਈ ਹੈ। ਜ਼ਿਲ੍ਹਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਰਹਿਣ ਵਾਲੇ ਪਰਿਵਾਰ ਦਾ ਦੋਸ਼ ਹੈ ਕਿ ਬਲਜਿੰਦਰ ਨੂੰ ਉੱਥੇ ਹੀ ਕੰਮ ਕਰਨ ਵਾਲੇ ਵਿਅਕਤੀ ਨੇ ਝੂਠੇ ਤਰੀਕੇ ਨਾਲ ਫਸਾਇਆ ਹੈ। ਬਲਜਿੰਦਰ ਦੀ ਮਾਂ ਗੁਰਮੀਤ ਕੌਰ ਨੇ ਸਰਕਾਰ ਅਤੇ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਮਾਮਲੇ 'ਚ ਦ ਗ੍ਰੇਟ ਖਲੀ ਨੇ ਵੀਡੀਓ ਜਾਰੀ ਕਰ ਕੇ ਲੋਕਾਂ ਨੂੰ ਪਰਿਵਾਰ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉੱਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪੰਜਾਬ ਸਰਕਾਰ ਤੋਂ ਮਾਮਲੇ 'ਚ ਦਖਲ ਦੇ ਕੇ ਬਲਜਿੰਦਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਉੱਥੇ ਹੀ ਦ ਗ੍ਰੇਟ ਖਲੀ ਵੀ ਇਸ ਮਾਮਲੇ 'ਚ ਅੱਗੇ ਆਏ ਹਨ, ਜਿਨ੍ਹਾਂ ਨੇ ਬਲਜਿੰਦਰ ਨੂੰ ਬਚਾਉਣ ਦੀ ਅਪੀਲ ਕੀਤੀ ਹੈ।

ਬਲਜਿੰਦਰ ਸਿੰਘ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਨੂੰ ਇੱਕ ਵਿਅਕਤੀ ਨੇ ਝੂਠੇ ਤਰੀਕੇ ਨਾਲ ਡਰੱਗਜ਼ ਦੇ ਮਾਮਲੇ 'ਚ ਫਸਾਇਆ ਹੈ। ਪਰਿਵਾਰ ਲਗਾਤਾਰ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ। ਬਲਜਿੰਦਰ ਦੁਬਈ ਤੋਂ ਸਊਦੀ ਅਰਬ ਦੀ ਸਰਹੱਦ ਪਾਰ ਕਰ ਰਹੇ ਸਨ। ਪਰਿਵਾਰ ਦੇ ਮੁਤਾਬਕ, ਇਸੇ ਦੌਰਾਨ ਕਿਸੇ ਪਛਾਣ ਵਾਲੇ ਨੇ ਉਨ੍ਹਾਂ ਨੂੰ ਦਵਾਈ ਦਾ ਇੱਕ ਪੈਕੇਟ ਦਿੱਤਾ ਸੀ ਅਤੇ ਜਦੋਂ ਸਊਦੀ ਅਰਬ ਸਰਹੱਦ 'ਤੇ ਟਰੱਕ ਦੀ ਚੈਕਿੰਗ ਕੀਤੀ ਗਈ ਤਾਂ ਉਸ ਦਵਾਈ ਦੇ ਪੈਕੇਟ 'ਚੋਂ ਨਸ਼ੀਲਾ ਪਦਾਰਥ ਨਿਕਲਿਆ, ਜਿਸ ਕਾਰਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਹੁਣ ਸਊਦੀ ਅਰਬ ਕੋਰਟ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤ ਨੂੰ ਬਚਾਇਆ ਜਾਵੇ।