- Updated: October 10, 2026 05:19 PM
ਜਲੰਧਰ ਉੱਤਰ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ। ਕਾਂਗਰਸੀ ਆਗੂ ਮਾਈਕ ਖੋਸਲਾ ਦੇ ਭਰਾ ਰਾਜ ਖੋਸਲਾ ਅਤੇ ਭਤੀਜੇ ਦੇਵਨ ਖੋਸਲਾ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਦੋਵਾਂ ਨੂੰ 'ਆਪ' ਦੇ ਵਾਰਡ ਇੰਚਾਰਜ ਡਾ. ਬੀ.ਡੀ. ਸ਼ਰਮਾ ਨੇ ਮੇਅਰ ਵਨੀਤ ਧੀਰ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਕੀਤਾ।
ਜਲੰਧ ਉੱਤਰ ਦੇ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਮੇਅਰ ਵਨੀਤ ਧੀਰ ਲਗਾਤਾਰ ਹਲਕੇ ਵਿੱਚ ਸਰਗਰਮ ਹਨ। ਸ਼ਨੀਵਾਰ ਨੂੰ 'ਆਪ' ਦੇ ਸੀਨੀਅਰ ਆਗੂ ਅਤੇ ਵਾਰਡ ਇੰਚਾਰਜ ਡਾ. ਬੀ.ਡੀ. ਸ਼ਰਮਾ ਦੀ ਅਗਵਾਈ ਹੇਠ ਮੇਅਰ ਵਨੀਤ ਧੀਰ ਨੇ ਰਾਜ ਖੋਸਲਾ ਅਤੇ ਦੇਵਨ ਖੋਸਲਾ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ।
ਮੇਅਰ ਵਨੀਤ ਧੀਰ ਨੇ ਕਿਹਾ ਕਿ ਰਾਜ ਖੋਸਲਾ ਅਤੇ ਦੇਵਨ ਖੋਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।