- Updated: November 14, 2024 02:17 PM
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਚੋਣਾਂ ਲਈ 31 ਅਕਤੂਬਰ 2024 ਤੱਕ ਫਾਰਮ ਨੰ. 1 ਪ੍ਰਾਪਤ ਕੀਤੇ ਗਏ ਸਨ। ਚੀਫ ਕਮਿਸ਼ਨਰ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਪਿੰਡਾਂ ਵਿਚ ਪਿੰਡਾਂ ਵਾਈਜ਼ ਅਤੇ ਸ਼ਹਿਰੀ ਇਲਾਕੇ ਵਿਚ ਵਾਰਡ ਵਾਈਜ਼ ਪ੍ਰਾਪਤ ਹੋਏ ਫਾਰਮ ਨੰ. 1 ਦੀ ਵੋਟਰ ਸੂਚੀ ਤਿਆਰ ਕਰਨ ਉਪਰੰਤ ਅੱਜ ਮਿਤੀ 14 ਨਵੰਬਰ ਨੂੰ ਪਿੰਡਾਂ ਵਿਚ ਸਬੰਧਤ ਪਟਵਾਰੀ ਅਤੇ ਸ਼ਹਿਰਾਂ ਵਿਚ ਰਿਵਾਈਜਿੰਗ ਅਥਾਰਟੀ ਅਫਸਰਾਂ ਦੇ ਦਫਤਰਾਂ ਵਿਚ ਨੋਟੀਫਾਈਡ ਗੁਰਦੁਆਰਿਆ ਰਾਹੀ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ।
ਹਰ ਇਕ ਯੋਗ ਵਿਅਕਤੀ ਜਿਸਦੀ ਉਮਰ 21 ਸਾਲ ਜਾਂ ਵੱਧ ਹੈ, ਇਨ੍ਹਾਂ ਵੋਟਰ ਸੂਚੀਆਂ ਵਿਚ ਨਾਂ ਸ਼ਾਮਲ ਕਰਵਾਉਣ ਲਈ, ਕਟਵਾਉਣ ਜਾਂ ਦਰੁਸਤ ਕਰਵਾਉਣ ਲਈ ਦਾਅਵੇ ਅਤੇ ਇਤਰਾਜ਼ ਸਬੰਧਤ ਰਿਵਾਈਜਿੰਗ ਅਧਿਕਾਰੀ ਕੋਲ 4 ਦਸੰਬਰ 2024 ਤੱਕ ਪੇਸ਼ ਕਰ ਸਕਦਾ ਹੈ, ਇਹ ਜਾਣਕਾਰੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਮੋਗਾ ਚਾਰੂਮਿਤਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਦਾਅਵੇ ਅਤੇ ਇਤਰਾਜ਼ ਤਿੰਨ ਪੜਤਾਂ ਵਿਚ ਸਾਧਾਰਨ ਕਾਗਜ਼ ’ਤੇ ਦਰਖਾਸਤ ਲਿਖ ਕੇ ਸਬੰਧਤ ਸੋਧ ਅਧਿਕਾਰੀ ਪਾਸ ਪੇਸ਼ ਕੀਤੇ ਜਾ ਸਕਦੇ ਹਨ।
ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜ਼ਾਂ ਦਾ ਸਬੰਧਤ ਅਧਿਕਾਰੀ ਵੱਲੋਂ ਮਿਤੀ 05.12.2024 ਤੋਂ 16.12.2024 ਤੱਕ ਫੈਸਲਾ ਕੀਤਾ ਜਾਵੇਗਾ। ਨਿਪਟਾਰੇ ਉਪਰੰਤ ਤਿਆਰ ਕੀਤੇ ਗਏ ਅਨੁਪੂਰਕਾਂ ਸਮੇਤ ਮਿਤੀ 03.01.2025 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ। ਉਨ੍ਹਾਂ ਰਿਵਾਈਜਿੰਗ ਅਥਾਰਟੀ ਜਿਨ੍ਹਾਂ ਨੂੰ ਦਾਅਵੇ ਅਤੇ ਇਤਰਾਜ ਪੇਸ਼ ਕੀਤੇ ਜਾਣੇ ਹਨ, ਬਾਰੇ ਦੱਸਿਆ ਕਿ ਐੱਸ. ਜੀ. ਪੀ. ਸੀ. ਬੋਰਡ ਅਨੁਸਾਰ ਜ਼ਿਲ੍ਹਾ ਮੋਗਾ ਨੂੰ 6 ਚੋਣ ਹਲਕਿਆਂ ਵਿਚ ਵੰਡਿਆ ਗਿਆ ਹੈ, ਜਿਨ੍ਹਾਂ ਵਿਚ 22-ਧਰਮਕੋਟ ਦੀ ਰਿਵਾਈਜਿੰਗ ਅਥਾਰਟੀ ਉਪ ਮੰਡਲ ਮੈਜਿਸਟਰੇਟ ਧਰਮਕੋਟ, 23-ਮੋਗਾ ਦੀ ਰਿਵਾਈਜਿੰਗ ਅਥਾਰਟੀਉਪ ਮੰਡਲ ਮੈਜਿਸਟਰੇਟ ਮੋਗਾ, 24-ਬੱਧਨੀ ਕਲਾਂ ਦੀ ਰਿਵਾਈਜਿੰਗ ਅਥਾਰਟੀ ਉਪ ਮੰਡਲ ਮੈਜਿਸਟਰੇਟ ਨਿਹਾਲ ਸਿੰਘ ਵਾਲਾ, 25-ਨਿਹਾਲ ਸਿੰਘ ਵਾਲਾ ਦੀ ਰਿਵਾਈਜਿੰਗ ਅਥਾਰਟੀ ਉਪ ਮੰਡਲ ਮੈਜਿਸਟਰੇਟ ਨਿਹਾਲ ਸਿੰਘ ਵਾਲਾ, 26-ਬਾਘਾ ਪੁਰਾਣਾ ਦੀ ਰਿਵਾਈਜਿੰਗ ਅਥਾਰਟੀ ਉਪ ਮੰਡਲ ਮੈਜਿਸਟਰੇਟ ਬਾਘਾ ਪੁਰਾਣਾ, 27-ਘੱਲ ਕਲਾਂ ਦੀ ਰਿਵਾਈਜਿੰਗ ਅਥਾਰਟੀ ਉਪ ਮੰਡਲ ਮੈਜਿਸਟਰੇਟ ਮੋਗਾ ਹੈ।