ਕੈਲੀਫੋਰਨੀਆ ''ਚ ਸੰਗੀਤ ਸਮਾਰੋਹ ਦੌਰਾਨ ਚੱਲੀਆਂ ਗੋਲ਼ੀਆਂ, 9 ਲੋਕ ਜ਼ਖ਼ਮੀ

ਕੈਲੀਫੋਰਨੀਆ ''ਚ ਸੰਗੀਤ ਸਮਾਰੋਹ ਦੌਰਾਨ ਚੱਲੀਆਂ ਗੋਲ਼ੀਆਂ, 9 ਲੋਕ ਜ਼ਖ਼ਮੀ

ਅਮਰੀਕਾ ਦੇ ਮੱਧ ਕੈਲੀਫੋਰਨੀਆ ’ਚ ਇਕ ਸੰਗੀਤ ਪ੍ਰੋਗਰਾਮ ਦੌਰਾਨ ਹੋਈ ਗੋਲੀਬਾਰੀ ’ਚ 9 ਲੋਕ ਜ਼ਖ਼ਮੀ ਹੋ ਗਏ। ਸਥਾਨਕ ਸ਼ੈਰਿਫ਼ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਖ਼ਮੀਆਂ ’ਚੋਂ ਇਕ ਵਿਅਕਤੀ ਦੀ ਛਾਤੀ ਵਿਚ ਗੋਲੀ ਲੱਗੀ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ। ਕਾਊਂਟੀ ਸ਼ੈਰਿਫ਼ ਵਿਭਾਗ ਨੇ ਇਕ ਬਿਆਨ ’ਚ ਦੱਸਿਆ ਕਿ ਗੋਲੀਬਾਰੀ ਸ਼ਨੀਵਾਰ ਸ਼ਾਮ ਕਰੀਬ ਸਾਢੇ ਸੱਤ ਵਜੇ ਸਟ੍ਰੈਥਮੋਰ ’ਚ ਹੋਈ। ਇਹ ਤੁਲਾਰੇ ਕਾਊਂਟੀ ਦਾ ਇਕ ਛੋਟਾ ਕਸਬਾ ਹੈ, ਜੋ ਸੂਬੇ ਦੇ ਮੱਧ ਵਿਚ ਇਕ ਪਹਾੜੀ ਖੇਤਰ ’ਚ ਸਥਿਤ ਹੈ। ਪ੍ਰੋਗਰਾਮ ਵਿਚ ਕਰੀਬ 150 ਲੋਕ ਸ਼ਾਮਲ ਹੋਏ ਸਨ। ਵਿਭਾਗ ਅਨੁਸਾਰ, ਸ਼ੱਕੀਆਂ ਨੇ ਭੀੜ ’ਤੇ ਗੋਲੀਬਾਰੀ ਕੀਤੀ। ਕਿਸੇ ਦੀ ਗ੍ਰਿਫ਼ਤਾਰੀ ਦੀ ਸੂਚਨਾ ਨਹੀਂ ਦਿੱਤੀ ਗਈ ਹੈ। ਸ਼ੱਕੀਆਂ ਦੀ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ ਹੈ।