- Updated: February 06, 2023 04:00 PM
ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਦੇ ਵਿਆਹ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਕਿਆਰਾ ਤੇ ਸਿਧਾਰਥ 6 ਫਰਵਰੀ ਨੂੰ ਨਹੀਂ ਸਗੋਂ 7 ਫਰਵਰੀ ਨੂੰ ਇਕ-ਦੂਜੇ ਦੇ ਹੋਣਗੇ। ਸਿਧਾਰਥ ਤੇ ਕਿਆਰਾ ਜੈਸਲਮੇਰ ਦੇ ਸੂਰਯਗੜ੍ਹ ਪੈਲੇਸ ਵਿਚ 7 ਫੇਰੇ ਲੈ ਕੇ ਹਮੇਸ਼ਾ ਲਈ ਇਕ ਹੋ ਜਾਣਗੇ। ਵਿਆਹ ਦੇ ਬਾਅਦ ਉਸੇ ਦਿਨ ਕੱਪਲ ਗ੍ਰੈਂਡ ਰਿਸੈਪਸ਼ਨ ਹੋਸਟ ਕਰੇਗਾ।

ਸਿਧਾਰਥ ਤੇ ਕਿਆਰਾ ਦੀ ਨਵੀਂ ਵੈਡਿੰਗ ਡੇਟ ਨਾਲ ਉਨ੍ਹਾਂ ਦੇ ਵਿਆਹ ਦਾ ਪੂਰਾ ਸ਼ੈਡਿਊਲ ਵੀ ਸਾਹਮਣੇ ਆਇਆ ਹੈ। ਅੱਜ ਮਹਿੰਦੀ ਦੀ ਰਸਮ ਹੋਣ ਵਾਲੀ ਹੈ। ਕਿਆਰਾ ਅੱਜ ਆਪਣੇ ਹੱਥਾਂ ਵਿਚ ਸਿਦਾਰਥ ਮਲਹੋਤਰਾ ਦੇ ਨਾਂ ਦੀ ਮਹਿੰਦੀ ਲਗਾਏਗੀ।
ਸੰਗੀਤ ਤੇ ਹਲਦੀ ਦਾ ਫੰਕਸ਼ਨ 6 ਫਰਵਰੀ ਨੂੰ ਰੱਖਿਆ ਗਿਆ ਹੈ ਤੇ ਇਸ ਦੇ ਬਾਅਦ 7 ਫਰਵਰੀ ਨੂੰ ਵਿਆਹ ਤੇ ਰਿਸੈਪਸ਼ਨ ਪਾਰਟੀ ਹੋਵੇਗੀ। ਬਾਲੀਵੁੱਡ ਦੇ ਕਈ ਸਿਤਾਰੇ ਕਿਆਰਾ-ਸਿਧਾਰਥ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਅੱਜ ਹੀ ਜੈਸਲਮੇਰ ਪਹੁੰਚ ਚੁੱਕੇ ਹਨ। ਕਰਨ ਜੌਹਰ, ਸ਼ਾਹਿਦ ਕਪੂਰ, ਮੀਰਾ ਰਾਜਪੂਤ, ਸ਼ਬੀਨਾ ਖਾਨ ਸਣੇ ਕਈ ਸੈਲੀਬ੍ਰਿਟੀਜ਼ ਅੱਜ ਦੁਪਹਿਰ ਵੈਡਿੰਗ ਵੈਨਿਊ ‘ਤੇ ਪਹੁੰਚੇ ਹਨ।
ਸਿਧਾਰਥ-ਕਿਆਰਾ ਦੇ ਵਿਆਹ ਦੀਆਂ ਤਿਆਰੀਆਂ ਸੂਰਿਆਗੜ੍ਹ ਹੋਟਲ ‘ਚ ਵੀ ਸ਼ੁਰੂ ਹੋ ਗਈਆਂ ਹਨ। ਵਿਆਹ ‘ਚ ਕਈ ਵੀ.ਵੀ.ਆਈ.ਪੀ ਮਹਿਮਾਨ ਸ਼ਾਮਲ ਹੋਣ ਜਾ ਰਹੇ ਹਨ, ਇਸ ਲਈ ਹੋਟਲ ‘ਚ ਸੁਰੱਖਿਆ ‘ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਖਬਰਾਂ ਮੁਤਾਬਕ ਮੁੰਬਈ ਦੀ ਇਕ ਵੈਡਿੰਗ ਪਲੈਨਰ ਕੰਪਨੀ ਸੂਰਿਆਗੜ੍ਹ ਹੋਟਲ ਦੇ ਸਾਰੇ ਇੰਤਜ਼ਾਮਾਂ ਨੂੰ ਦੇਖ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸੂਰਿਆਗੜ੍ਹ ਹੋਟਲ ਜੈਸਲਮੇਰ ਤੋਂ ਲਗਭਗ 16 ਕਿਲੋਮੀਟਰ ਦੂਰ ਸਥਿਤ ਹੈ, ਜੋ ਕਿ ਬਹੁਤ ਹੀ ਖੂਬਸੂਰਤ ਅਤੇ ਆਲੀਸ਼ਾਨ ਹੈ।