- Updated: February 08, 2023 01:46 PM
ਸਿਹਤਮੰਦ ਸਰੀਰ ਲਈ ਹੈਲਥੀ ਖਾਣਾ ਜ਼ਰੂਰੀ ਹੈ। ਦਾਲਾਂ, ਸਬਜ਼ੀਆਂ ਅਤੇ ਫਲ ਸਰੀਰ ਨੂੰ ਤੰਦਰੁਸਤ ਰੱਖਣ ‘ਚ ਮਦਦ ਕਰਦੇ ਹਨ। ਇਨ੍ਹਾਂ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਉਦਾਹਰਣ ਵਜੋਂ ਕਾਲੇ ਛੋਲੇ ਖਾਣ ਨਾਲ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਇਸੇ ਤਰ੍ਹਾਂ ਛੋਲਿਆਂ ਦਾ ਪਾਣੀ ਵੀ ਸਰੀਰ ਨੂੰ ਤੰਦਰੁਸਤ ਰੱਖਦਾ ਹੈ। ਇਸ ‘ਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਕੈਲਸ਼ੀਅਮ, ਫਾਈਬਰ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਵਿਟਾਮਿਨ-ਏ, ਵਿਟਾਮਿਨ-ਬੀ, ਖਣਿਜ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਭਿੱਜੇ ਹੋਏ ਛੋਲਿਆਂ ਦਾ ਪਾਣੀ ਪੀਣ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਦੂਰ ਰਹੋਗੇ। ਤਾਂ ਆਓ ਜਾਣਦੇ ਹਾਂ ਇਸ ਨੂੰ ਖਾਣ ਦੇ ਫਾਇਦਿਆਂ ਬਾਰੇ…
ਅਨੀਮੀਆ ਹੋਵੇਗਾ ਦੂਰ: ਭਿੱਜੇ ਹੋਏ ਛੋਲਿਆਂ ਦਾ ਪਾਣੀ ਪੀਣ ਨਾਲ ਤੁਹਾਡੇ ਸਰੀਰ ‘ਚੋਂ ਖੂਨ ਦੀ ਕਮੀ ਦੂਰ ਹੋਵੇਗੀ। ਛੋਲਿਆਂ ‘ਚ ਆਇਰਨ ਦੀ ਮਾਤਰਾ ਬਹੁਤ ਵਧੀਆ ਹੁੰਦੀ ਹੈ ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਅਨੀਮੀਆ ਨਹੀਂ ਹੁੰਦਾ। ਇਸ ਤੋਂ ਇਲਾਵਾ ਇਸ ‘ਚ ਪਾਇਆ ਜਾਣ ਵਾਲਾ ਆਇਰਨ ਤੁਹਾਡੇ ਹੀਮੋਗਲੋਬਿਨ ਲੈਵਲ ਨੂੰ ਵਧਾਉਣ ‘ਚ ਵੀ ਮਦਦ ਕਰਦਾ ਹੈ।
ਪਾਚਨ ਕਿਰਿਆ ਰਹੇਗੀ ਠੀਕ: ਭਿੱਜੇ ਹੋਏ ਛੋਲਿਆਂ ਦਾ ਪਾਣੀ ਪੀਣ ਨਾਲ ਤੁਹਾਡੀ ਪਾਚਨ ਪ੍ਰਣਾਲੀ ਠੀਕ ਰਹੇਗੀ। ਇਸ ‘ਚ ਪਾਇਆ ਜਾਣ ਵਾਲਾ ਫਾਈਬਰ ਤੁਹਾਡੀ ਪਾਚਨ ਕਿਰਿਆ ਨੂੰ ਵਧੀਆ ਬਣਾਉਂਦਾ ਹੈ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਬਜ਼, ਬਦਹਜ਼ਮੀ ਅਤੇ ਪੇਟ ਦਰਦ ਤੋਂ ਵੀ ਰਾਹਤ ਦਿੰਦਾ ਹੈ।
ਭਾਰ ਘਟਾਏ: ਤੁਸੀਂ ਭਿੱਜੇ ਹੋਏ ਛੋਲਿਆਂ ਦੇ ਪਾਣੀ ਦਾ ਸੇਵਨ ਕਰਕੇ ਆਪਣਾ ਭਾਰ ਘਟਾ ਸਕਦੇ ਹੋ। ਇਸ ‘ਚ ਪਾਇਆ ਜਾਣ ਵਾਲਾ ਫਾਈਬਰ ਤੁਹਾਡਾ ਭਾਰ ਘਟਾਉਣ ‘ਚ ਵੀ ਮਦਦ ਕਰਦਾ ਹੈ। ਤੁਸੀਂ ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਭਿੱਜੇ ਹੋਏ ਛੋਲਿਆਂ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ।
ਇਮਿਊਨਿਟੀ ਨੂੰ ਕਰੇ ਮਜ਼ਬੂਤ: ਇਸ ‘ਚ ਪਾਏ ਜਾਣ ਵਾਲੇ ਵਿਟਾਮਿਨ ਤੁਹਾਡੀ ਇਮਿਊਨ ਪਾਵਰ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦੇ ਹਨ। ਛੋਲਿਆਂ ਦੇ ਪਾਣੀ ਦਾ ਸੇਵਨ ਕਰਨ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ ਅਤੇ ਤੁਸੀਂ ਕਈ ਬੀਮਾਰੀਆਂ ਤੋਂ ਦੂਰ ਰਹੋਗੇ।
ਬਲੱਡ ਸ਼ੂਗਰ ਕੰਟਰੋਲ: ਇਸ ਪਾਣੀ ਦਾ ਸੇਵਨ ਕਰਨ ਨਾਲ ਤੁਹਾਡੀ ਬਲੱਡ ਸ਼ੂਗਰ ਵੀ ਕੰਟਰੋਲ ‘ਚ ਰਹੇਗੀ। ਇਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।
ਸਕਿਨ ਦੀ ਸਮੱਸਿਆ ਦਾ ਇਲਾਜ: ਭਿੱਜੇ ਹੋਏ ਛੋਲਿਆਂ ਦਾ ਪਾਣੀ ਪੀਣ ਨਾਲ ਸਕਿਨ ਸੰਬੰਧੀ ਸਮੱਸਿਆਵਾਂ ਵੀ ਠੀਕ ਹੋ ਜਾਂਦੀਆਂ ਹਨ। ਇਸ ਨਾਲ ਤੁਹਾਡੀ ਸਕਿਨ ‘ਤੇ ਚਮਕ ਵੀ ਆਉਂਦੀ ਹੈ।