ਈਸਟਰ ਦੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਪੁੱਲ ਤੋਂ ਹੇਠਾਂ ਡਿੱਗੀ ਜਿਸ ''ਚ 45 ਲੋਕਾਂ ਦੀ ਹੋਈ ਮੌਤ

ਈਸਟਰ ਦੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਪੁੱਲ ਤੋਂ ਹੇਠਾਂ ਡਿੱਗੀ ਜਿਸ ''ਚ 45 ਲੋਕਾਂ ਦੀ ਹੋਈ ਮੌਤ

ਦੱਖਣੀ ਅਫ਼ਰੀਕਾ ਵਿੱਚ ਈਸਟਰ ਦੇ ਜਸ਼ਨਾਂ ਲਈ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਇੱਕ ਪੁਲ ਤੋਂ ਡਿੱਗ ਗਈ। ਪੁਲ ਤੋਂ ਡਿੱਗਣ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ, ਜਿਸ ਕਾਰਨ ਘੱਟੋ-ਘੱਟ 45 ਲੋਕਾਂ ਦੀ ਦਰਦਨਾਕ ਮੌਤ ਹੋ ਗਈ।ਖਬਰਾਂ ਮੁਤਾਬਕ ਇਹ ਬੱਸ ਗੁਆਂਢੀ ਦੇਸ਼ ਬੋਤਸਵਾਨਾ ਤੋਂ ਮੋਰੀਆ ਸ਼ਹਿਰ ਜਾ ਰਹੀ ਸੀ। ਦੇਸ਼ ਦੇ ਉੱਤਰੀ ਲਿਮਪੋਪੋ ਸੂਬੇ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਦਸੇ 'ਚ ਸਿਰਫ 8 ਸਾਲ ਦਾ ਬੱਚਾ ਬਚਿਆ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਲਾਂਕਿ ਉਸ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ।

ਲਿਮਪੋਪੋ ਸੂਬਾਈ ਸਰਕਾਰ ਨੇ ਕਿਹਾ ਕਿ ਬੱਸ ਪੁਲ ਤੋਂ ਹੇਠਾਂ ਖੱਡ ਵਿੱਚ 164 ਫੁੱਟ ਡਿੱਗ ਗਈ ਅਤੇ ਅੱਗ ਲੱਗ ਗਈ। ਸੂਬਾਈ ਸਰਕਾਰ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ ਪਰ ਕਈ ਲਾਸ਼ਾਂ ਇੰਨੀਆਂ ਬੁਰੀ ਤਰ੍ਹਾਂ ਸੜ ਚੁੱਕੀਆਂ ਹਨ ਕਿ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਗਿਆ ਹੈ ਅਤੇ ਉਹ ਅਜੇ ਵੀ ਬੱਸ ਵਿੱਚ ਫਸੀਆਂ ਹੋਈਆਂ ਹਨ।

ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਬੱਸ ਗੁਆਂਢੀ ਬੋਤਸਵਾਨਾ ਤੋਂ ਇੱਕ ਪ੍ਰਸਿੱਧ ਈਸਟਰ ਤੀਰਥ ਸਥਾਨ ਮੋਰੀਆ ਸ਼ਹਿਰ ਜਾ ਰਹੀ ਸੀ। ਉਨ੍ਹਾਂ ਮੁਤਾਬਕ ਬੱਸ ਡਰਾਈਵਰ ਦਾ ਬੱਸ 'ਤੇ ਕੰਟਰੋਲ ਨਹੀਂ ਰਿਹਾ, ਜਿਸ ਕਾਰਨ ਬੱਸ ਹੇਠਾਂ ਡਿੱਗ ਗਈ।