ਅਮੀਰ ਹੋਣ ਦੇ ਚੱਕਰ ‘ਚ ਉਜੜਿਆ ਟੱਬਰ,ਪੂਰੇ ਪਰਿਵਾਰ ਨੇ ਖਾਧਾ ਜ਼ਹਿਰ,ਮਾਂ ਤੇ 2 ਜਵਾਕੜੀਆਂ ਦੀ ਗਈ ਜਾਨ,ਪਿਤਾ ਦੀ ਹਾਲਤ ਵੀ ਗੰਭੀਰ

ਅਮੀਰ ਹੋਣ ਦੇ ਚੱਕਰ ‘ਚ ਉਜੜਿਆ ਟੱਬਰ,ਪੂਰੇ ਪਰਿਵਾਰ ਨੇ ਖਾਧਾ ਜ਼ਹਿਰ,ਮਾਂ ਤੇ 2 ਜਵਾਕੜੀਆਂ ਦੀ ਗਈ ਜਾਨ,ਪਿਤਾ ਦੀ ਹਾਲਤ ਵੀ ਗੰਭੀਰ

ਫ਼ਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਇਕੋ ਪਰਿਵਾਰ ਦੇ ਚਾਰ ਜੀਆਂ ਵਲੋਂ ਖਾਧੀ ਗਈ ਜ਼ਹਿਰੀਲੀ ਚੀਜ਼ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਤਲਵੰਡੀ ਭਾਈ ਦੇ ਬੁੱਢਾ ਖੂਹ ਦੇ ਵਸਨੀਕ ਅਮਨ ਗੁਲਾਟੀ ਨੇ ਸ਼ੇਅਰ ਬਾਜ਼ਾਰ ਵਿਚ ਪੈਸਾ ਲਾਇਆ ਹੋਇਆ ਸੀ ਅਤੇ ਸ਼ੇਅਰ ਬਾਜ਼ਾਰ ਹੇਠਾਂ ਜਾਣ ਕਾਰਨ ਉਸ ਨੂੰ ਭਾਰੀ ਨੁਕਸਾਨ ਹੋਇਆ ਜਿਸ ਕਾਰਨ ਅਮਨ ਗੁਲਾਟੀ, ਉਸ ਦੀ ਪਤਨੀ ਮੋਨਿਕਾ, ਇਕ 8 ਸਾਲ ਦੀ ਬੱਚੀ ਅਤੇ ਦੂਸਰੀ ਲੜਕੀ ਜਿਸ ਦੀ ਉਮਰ ਕਰੀਬ ਢਾਈ ਸਾਲ ਸੀ, ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। 

ਦੱਸਿਆ ਜਾ ਰਿਹਾ ਹੈ ਕਿ ਮੋਨਿਕਾ ਅਤੇ ਦੋ ਲੜਕੀਆਂ ਦੀ ਮੌਤ ਹੋ ਗਈ ਹੈ ਅਤੇ ਅਮਨ ਗੁਲਾਟੀ ਦਾ ਇਲਾਜ ਚੱਲ ਰਿਹਾ ਹੈ। ਅਮਨ ਦੀ ਹਾਲਾਤ ਬੇਹੱਦ ਗੰਭੀਰ ਹੈ। ਇਸ ਘਟਨਾ ਦਾ ਪਤਾ ਜਦੋਂ ਗੁਆਂਢੀਆਂ ਨੂੰ ਲੱਗਾ ਤਾਂ ਉਨ੍ਹਾਂ ਨੇ ਪਰਿਵਾਰ ਨੂੰ ਹਸਪਤਾਲ ਲਿਆਂਦਾ ਪਰ ਮਾਂ ਅਤੇ ਦੋ ਧੀਆਂ ਨੂੰ ਬਚਾਇਆ ਨਹੀਂ ਜਾ ਸਕਿਆ ਜਦਕਿ ਅਮਨ ਗੁਲਾਟੀ ਦੀ ਹਾਲਤ ਵੀ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ।