- Updated: March 12, 2024 04:08 PM
ਚੰਡੀਗੜ੍ਹ ਦੇ ਅਗਲੇ ਡੀਜੀਪੀ 1997 ਬੈਚ ਦੇ ਆਈਪੀਐਸ ਸੁਰਿੰਦਰ ਸਿੰਘ ਯਾਦਵ ਹੋਣਗੇ। ਆਈਪੀਐਸ ਯਾਦਵ ਤੋਂ ਪਹਿਲਾਂ 1995 ਬੈਚ ਦੇ ਆਈਪੀਐਸ ਅਧਿਕਾਰੀ ਮਧੂਪ ਕੁਮਾਰ ਤਿਵਾੜੀ ਦੇ ਨਾਂ ਦੀ ਚਰਚਾ ਹੋ ਰਹੀ ਸੀ। ਪਰ ਆਖਿਰਕਾਰ ਆਈਪੀਐਸ ਯਾਦਵ ਦੇ ਨਾਂ ਨੂੰ ਮਨਜ਼ੂਰੀ ਮਿਲ ਗਈ।

ਚਰਚਾ ਹੈ ਕਿ ਆਈਪੀਐਸ ਸੁਰਿੰਦਰ ਯਾਦਵ ਛੇਤੀ ਹੀ ਚੰਡੀਗੜ੍ਹ ਵਿਚ ਡੀਜੀਪੀ ਦੇ ਅਹੁਦੇ ’ਤੇ ਜੁਆਇਨ ਕਰਨਗੇ। ਆਈਪੀਐਸ ਯਾਦਵ ਪਹਿਲਾਂ ਆਰਥਿਕ ਅਪਰਾਧ ਵਿੰਗ (ਈਓਡਬਲਯੂ) ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ (ਸੀਪੀ) ਸਨ ਜਦਕਿ ਤਿਵਾੜੀ ਵਿਸ਼ੇਸ਼ ਸੀਪੀ (ਕਾਨੂੰਨ ਅਤੇ ਵਿਵਸਥਾ ਜ਼ੋਨ-2) ਸਨ।
ਗ੍ਰਹਿ ਮੰਤਰਾਲੇ ਵਲੋਂ 9 ਫਰਵਰੀ ਨੂੰ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਸਨ। ਇਨ੍ਹਾਂ ਵਿਚ 1995 ਏਜੀਐਮਯੂਟੀ ਕੇਡਰ ਦੇ ਆਈਪੀਐਸ ਅਧਿਕਾਰੀ ਦੇਵੇਸ਼ ਚੰਦਰ ਸ੍ਰੀਵਾਸਤਵ ਦਿੱਲੀ ਆਉਣਗੇ। ਹਾਲਾਂਕਿ, ਉਨ੍ਹਾਂ ਨੂੰ ਚਾਰਜ ਬਾਅਦ ਵਿਚ ਸੌਂਪਿਆ ਜਾਵੇਗਾ।