ਏਅਰਬੱਸ ਤੋਂ 250 ਜਹਾਜ਼ ਖਰੀਦੇਗਾ Tata Air India,ਮੈਗਾ ਡੀਲ ਨੂੰ ਮਨਜ਼ੂਰੀ

ਏਅਰਬੱਸ ਤੋਂ 250 ਜਹਾਜ਼ ਖਰੀਦੇਗਾ Tata Air India,ਮੈਗਾ ਡੀਲ ਨੂੰ ਮਨਜ਼ੂਰੀ

ਏਅਰ ਇੰਡੀਆ ਨੇ ਫ੍ਰੈਂਚ ਕੰਪਨੀ ਏਅਰਬਸ ਤੋਂ 250 ਏਅਰਕ੍ਰਾਫਟ ਖਰੀਦਣ ਦੀ ਡੀਲ ਸਾਈਨ ਕੀਤੀ। ਟਾਟਾ ਗਰੁੱਪ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਦੱਸਿਆ ਕਿ ਡੀਲ ਵਿਚ 40 ਵਾਈਡ ਬਾਡੀ A350 ਏਅਰਕ੍ਰਾਫਟ ਤੇ 210 ਨੈਰੋਬਾਡੀ ਸਿੰਗਲ ਆਈਜ A320 ਨਿਯੋਸ ਏਅਰਕਰਾਫਟ ਸ਼ਾਮਲ ਹਨ।ਇਹ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਏਵੀਏਸ਼ਨ ਡੀਲ ਹੈ।

ਏਅਰ ਇੰਡੀਆ ਏਅਰਬੱਸ ਪਾਰਟਨਰਸ਼ਿਪ ਦੇ ਲਾਂਚ ਪ੍ਰੋਗਰਾਮ ਵਿਚ ਇਸ ਦਾ ਐਲਾਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕਰੋ ਤੇ ਰਤਨ ਟਾਟਾ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਡੀਲ ਨੂੰ ਲੈ ਕੇ ਕਿਹਾ ਕਿ ਇਹ ਮਹੱਤਵਪੂਰਨ ਡੀਲ ਭਾਰਤ ਤੇ ਫਰਾਂਸ ਦੇ ਵਿਚ ਗਹਿਰੇ ਹੁੰਦੇ ਸਬੰਧਾਂ ਦੇ ਨਾਲ-ਨਾਲ ਭਾਰਤ ਦੇ ਸਿਵਲ ਏਵੀਏਸ਼ਨ ਸੈਕਟਰ ਦੀ ਸਸਕੈਸ ਨੂੰ ਦਿਖਾਉਂਦਾ ਹੈ।

                          Image                              

ਭਾਰਤ ਦੇ ‘ਮੇਕ ਇਨ ਇੰਡੀਆ’- ਮੇਕ ਫਾਰ ਦ ਵਰਲਡ’ ਵਿਜਨ ਤਹਿਤ ਏਅਰੋਸਪੇਸ ਮੈਨੂਫੈਕਚਰਿੰਗ ਵਿਚ ਕਈ ਨਵੇਂ ਮੌਕੇ ਖੁੱਲ੍ਹ ਰਹੇ ਹਨ। ਪ੍ਰੋਗਰਾਮ ਵਿਚ ਏਵੀਏਸ਼ਨ ਮਨਿਸਟਰ ਜਯੋਤੀਰਾਦਿਤਯ ਸਿੰਧਿਆ, ਏਅਰ ਇੰਡੀਆ ਦੇ ਚੀਫ ਐਗਜ਼ੀਕਿਊਟਵ ਆਫਿਸਰ ਕੈਂਪਬੇਲ ਵਿਲਸਨ ਤੇ ਏਅਰਬਸ ਦੇ ਸੀਈਓ ਗਿਲਾਉਮੇ ਫਾਊਡਰੀ ਵੀ ਡੀਲ ਦੌਰਾਨ ਮੌਜੂਦ ਰਹੇ।

ਬ੍ਰਿਟਿਸ਼ ਪੀਐੱਮ ਰਿਸ਼ੀ ਸੁਨਕ ਨੇ ਇਸ ਡੀਲ ‘ਤੇ ਖੁਸ਼ੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਬ੍ਰਿਟੇਨ ਨੂੰ ਵੀ ਫਾਇਦਾ ਹੋਵੇਗਾ। ਦੱਸ ਦੇਈਏ ਕਿ ਏਅਰਬਸ ਦੇ ਜਹਾਜ਼ ਦੇ ਇੰਜਣ ਬ੍ਰਿਟਿਸ਼ ਕੰਪਨੀ ਰੋਲਸ ਰਾਇਸ ਬਣਾਉਂਦੀ ਹੈ। ਰੋਲਸ-ਰਾਇਸ ਜਹਾਜ਼ ਇੰਜਣ ਬਣਾਉਣ ਵਾਲੀ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਹੈ।

ਏਅਰ ਇੰਡੀਆ, ਏਅਰਬਸ ਤੇ ਬੋਇੰਗ ਤੋਂ 470 ਏਅਰਕਰਾਫਟ ਖਰੀਦੇਗੀ। ਏਅਰ ਇੰਡੀਆ ਨੇ ਫਰਾਂਸ ਦੀ ਕੰਪਨੀ ਏਅਰਬਸ ਨਾਲ 250 ਜਹਾਜ਼ ਖਰੀਦਣ ਦਾ ਸੌਦਾ ਪੱਕ ਕਰ ਲਿਆ ਹੈ। ਇਸ ਤੋਂ ਇਲਾਵਾ ਬੋਇੰਗ ਤੋਂ 220 ਜਹਾਜ਼ਾਂ ਦੀ ਡੀਲ ਹੋਣੀ ਅਜੇ ਬਾਕੀ ਹੈ। ਇਹ ਡੀਲਰ 34 ਅਰਬ ਡਾਲਰ ਦੀ ਹੋਵੇਗੀ। 70 ਹੋਰ ਜਹਾਜ਼ ਲੈਣ ‘ਤੇ ਇਹ ਡੀਲਰ 45.9 ਡਾਲਰ ਦੀ ਹੋ ਜਾਵੇਗੀ।

ਇੰਡੀਅਨ ਮਾਰਕੀਟ ਵਿਚ ਏਅਬਸ ਦਾ ਦਬਦਬਾ ਹੈ। ਭਾਰਤ ਤੇ ਸਿਵਲ ਏਵੀਏਸ਼ਨ ਮਾਰਕੀਟ ਦਾ ਲੀਡਰ ਇੰਡੀਗੋ ਏਅਰਬਸ ਦੇ ਏ320 ਦਾ ਦੁਨੀਆ ਦਾ ਸਭ ਤੋਂ ਵੱਡਾ ਕਸਟਮਰ ਹੈ। ਭਾਰਤ ਵਿਚ ਨੈਰੋਬਾਡੀ ਏਅਰਕ੍ਰਾਫਟ ਦਾ ਇੰਨਾ ਵੱਡਾ ਆਰਡਰ ਮਿਲਣਾ ਬੋਇੰਗ ਲਈ ਵੀ ਅਹਿਮ ਹੈ। ਏਅਰ ਇੰਡੀਆ ਦੀ ਬੋਇੰਗ ਤੇ ਏਅਰਬੱਸ ਦ ਨਾਲ ਇਸ ਡੀਲ ਨੂੰ ‘ਮਦਰ ਆਫ ਆਲ ਏਵੀਏਸ਼ਨ ਡੀਲ’ ਕਿਹਾ ਜਾ ਰਿਹਾ ਹੈ।

ਨੈਰੋਬਾਡੀ ਪਲੇਨ ਤੋਂ ਏਅਰ ਇੰਡੀਆ 4-5 ਘੰਟੇ ਵਾਲੇ ਸ਼ਾਰਟ ਹਾਲ ਡੈਸਟੀਨੇਸ਼ਨ ਸਰਵਿਸ ਦੇ ਸਕੇਗੀ। ਇਸ ਨਾਲ ਉਹ ਇੰਡੀਗੋ ਨੂੰ ਟੱਕਰ ਦੇ ਸਕੇਗੀ ਜਿਸ ਦਾ ਮੌਜੂਦਾ ਵਿਚ 50 ਫੀਸਦੀ ਤੋਂ ਵਧ ਦੇ ਡੋਮੈਸਟਿਕ ਮਾਰਕੀਟ ‘ਤੇ ਕਬਜ਼ਾ ਹੈ। ਵਾਈਡ ਬਾਡੀ ਏਅਰਕ੍ਰਾਫਟ ਟਾਟਾ ਨੂੰ ਉੱਤਰੀ ਅਮਰੀਕਾ, ਯੂਰਪ ਤੇ ਆਸਟ੍ਰੇਲੀਆ ਵਿਚ ਆਪਣੇ ਫੁੱਟਪ੍ਰਿੰਟ ਵਧਾਉਣ ਵਿਚ ਮਦਦ ਕਰੇਗਾ। ਏਅਰ ਇੰਡੀਆ ਦੇ FV24 ਦੇ ਅਖੀਰ ਤੱਕ ਲਗਭਗ 50 ਜਹਾਜ਼ ਬੇੜੇ ਵਿਚ ਜੋੜੇਗਾ। ਇਸ ਨਾਲ ਉਸ ਦੀ ਕਪੈਸਟੀ ਲਗਭਗ 50 ਫੀਸਦੀ ਵਧ ਜਾਵੇਗੀ।

ਸਰਕਾਰੀ ਕੰਪਨੀ ਏਅਰ ਇੰਡੀਆ 27 ਜਨਵਰੀ 2022 ਤੋਂ ਪ੍ਰਾਈਵੇਟ ਹੋ ਗਈ। ਟਾਟਾ ਨੇ 18000 ਕਰੋੜ ਰੁਪਏ ਵਿਚ ਇਸ ਨੂੰ ਟੇਕਓਵਰ ਕਰ ਲਿਆ ਸੀ। ਏਵੀਏਸ਼ਨ ਮਾਰਕੀਟ ਦੀ ਗੱਲ ਕਰੀਏ ਤਾਂ ਭਾਰਤ ਦਾ ਏਵੀਏਸ਼ਨ ਮਾਰਕੀਟ ਦੁਨੀਆ ਦਾ ਤੀਜਾ ਵੱਡਾ ਬਾਜ਼ਾਰ ਹੈ। ਅਗਲੇ 10 ਸਾਲ ਵਿਚ ਇਸ ਦੇ ਦੁੱਗਣਾ ਹੋਣ ਦੀ ਉਮੀਦ ਹੈ।