- Updated: May 11, 2023 08:24 PM
ਪੰਜਾਬੀ ਸੱਭਿਆਚਾਰ ’ਚ ਤੀਆਂ ਦੀ ਵਿਸ਼ੇਸ਼ ਮਹੱਤਤਾ ਹੈ। ਪੰਜਾਬ ਤੋਂ ਇਲਾਵਾ ਹੁਣ ਵਿਦੇਸ਼ਾਂ ’ਚ ਵਸਦੀਆਂ ਪੰਜਾਬਣਾਂ ਵੱਲੋਂ ਤੀਆਂ ਦਾ ਤਿਉਹਾਰ ਬੜੇ ਹੀ ਚਾਵਾਂ ਨਾਲ ਮਨਾਇਆ ਜਾਣ ਲੱਗਾ ਹੈ। ਇਸੇ ਤਹਿਤ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਵਿਖੇ 'ਤੀਆਂ 2023' ਮੇਲਾ 14 ਮਈ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਮੇਲੇ ਦੇ ਮੁੱਖ ਪ੍ਰਬੰਧਕ ਸੰਦੀਪ ਭੱਟੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੈਲੋਡੀ, ਬੈਦਵਾਨ ਫਿਲਮਜ਼, ਮਿਊਜ਼ਿਕ ਬਿਲਡਰਜ਼, ਟਿੱਕਾ ਜੰਕਸ਼ਨ ਅਤੇ ਰਾਜ ਗਰੁੱਪ ਵੱਲੋਂ ਕੁਈਨ ਮੈਨਰ ਬ੍ਰੈਂਪਟਨ, 2 Auction LN, ਬ੍ਰੈਂਪਟਨ ON L6T OC4 ਵਿਖੇ ਮੁਟਿਆਰਾਂ ਵੱਲੋਂ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਤੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ।
ਸੰਦੀਪ ਭੱਟੀ ਨੇ ਦੱਸਿਆ ਕਿ 'ਤੀਆਂ 2023' ਮੇਲੇ 'ਚ ਪ੍ਰਸਿੱਧ ਗਾਇਕ ਨਛੱਤਰ ਗਿੱਲ, ਗੁਰਪ੍ਰੀਤ ਮਾਨ, ਬਾਰਬੀ ਮਾਨ, ਵਿੱਕੀ, ਜੱਸਾ ਢਿੱਲੋਂ, ਕੋਰਾਲਾ ਮਾਨ, ਸਾਜ਼ ਆਦਿ ਰੌਣਕਾਂ ਲਾਉਣਗੇ। ਇਹ ਪ੍ਰੋਗਰਾਮ ਸਿਰਫ਼ ਮੁਟਿਆਰਾਂ ਲਈ ਹੀ ਆਯੋਜਿਤ ਕੀਤਾ ਜਾ ਰਿਹਾ ਹੈ।