ਗੋਰਾਇਆ ਨੈਸ਼ਨਲ ਹਾਈਵੇਅ ''ਤੇ ਵੱਡਾ ਹਾਦਸਾ,ਕੈਮੀਕਲ ਦੇ ਡਰੰਮਾਂ ਨਾਲ ਭਰੇ ਟਰੱਕ ਨਾਲ ਟਾਈਲਾਂ ਵਾਲੀ ਗੱਡੀ ਦੀ ਟੱਕਰ, ਇਕ ਹੋਰ ਕਾਰ ਨੂੰ ਲੱਗੀ ਅੱਗ

ਗੋਰਾਇਆ ਨੈਸ਼ਨਲ ਹਾਈਵੇਅ ''ਤੇ ਵੱਡਾ ਹਾਦਸਾ,ਕੈਮੀਕਲ ਦੇ ਡਰੰਮਾਂ ਨਾਲ ਭਰੇ ਟਰੱਕ ਨਾਲ ਟਾਈਲਾਂ ਵਾਲੀ ਗੱਡੀ ਦੀ ਟੱਕਰ, ਇਕ ਹੋਰ ਕਾਰ ਨੂੰ ਲੱਗੀ ਅੱਗ

ਗੋਰਾਇਆ ਵਿਖੇ ਨੈਸ਼ਨਲ ਹਾਈਵੇਅ 'ਤੇ ਅੱਜ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿਚ 3 ਵਾਹਨਾਂ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਬੋਲੈਰੋ ਗੱਡੀ ਖ਼ਰਾਬ ਖੜ੍ਹੀ ਸੀ। ਇਸ ਦੌਰਾਨ ਲੁਧਿਆਣਾ ਤੋਂ ਜਲੰਧਰ ਵੱਲ ਆ ਰਹੇ ਇਕ ਟਾਈਲਾਂ ਨਾਲ ਭਰੇ ਟਰੱਕ ਦੀ ਟੱਕਰ ਖੜ੍ਹੀ ਬੋਲੈਰੋ ਨਾਲ ਹੋ ਗਈ। ਇਸ ਮੌਕੇ ਪਿੱਛੇ ਤੋਂ ਆ ਰਹੀ ਇਕ ਜੈੱਨ ਕਾਰ ਦੀ ਵੀ ਟਰੱਕ ਨਾਲ ਟੱਕਰ ਹੋ ਗਈ। ਜੈੱਨ ਕਾਰ ਵਿਚ 4 ਪੁਲਸ ਮੁਲਾਜ਼ਮ ਦੱਸੇ ਜਾ ਰਹੇ ਹਨ ਜੋਕਿ ਪੇਪਰ ਦੇਣ ਜਾ ਰਹੇ ਸਨ। ਵੇਖਦੇ ਹੀ ਵੇਖਦੇ ਹੀ ਤਿੰਨੋਂ ਵਾਹਨਾਂ ਨੂੰ ਭਿਆਨਕ ਅੱਗ ਲੱਗਕ ਗਈ। ਇਸ ਮੌਕੇ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। 

              Image

              Image

ਅੱਗ ਲੱਗਣ ਕਾਰਨ ਤਿੰਨੋਂ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ। ਹਾਈਵੇਅ 'ਤੇ ਵਾਹਨਾਂ ਨੂੰ ਅੱਗ ਲੱਗਦੀ ਵੇਖ ਰਾਹਗੀਰਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਉਥੇ ਹੀ ਘਟਨਾ ਦੀ ਸੂਚਨਾ ਪਾ ਕੇ ਫਾਇਰ ਬ੍ਰਿਗੇਡ ਦੇ ਵਿਭਾਗ ਅਤੇ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ ਵਿਚ ਜੁਟੇ ਹੋਏ ਹਨ। ਉਥੇ ਹੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਕਰਮਚਾਰੀਆਂ ਨੇ ਅੱਗ ਦੌਰਾਨ ਗੱਡੀਆਂ ਵਿਚ ਹੋ ਰਹੇ ਧਮਾਕਿਆਂ ਤੋਂ ਆਪਣੀ ਜਾਨ ਬਚਾ ਕੇ ਬਾਹਰ ਨਿਕਲੇ।