ਪੁਲਸ ਵਾਲਿਆਂ ਦੇ ਰਿਸ਼ਤੇਦਾਰਾਂ ਦਾ ਵੇਰਵਾ ਮੰਗਿਆ ਗੁਰਪਤਵੰਤ ਪੰਨੂ ਨੇ, ਰੱਖਿਆ 1 ਲੱਖ ਰੁਪਏ ਦਾ ਇਨਾਮ। 

  ਪੁਲਸ ਵਾਲਿਆਂ ਦੇ ਰਿਸ਼ਤੇਦਾਰਾਂ ਦਾ ਵੇਰਵਾ ਮੰਗਿਆ ਗੁਰਪਤਵੰਤ ਪੰਨੂ ਨੇ, ਰੱਖਿਆ 1 ਲੱਖ ਰੁਪਏ ਦਾ ਇਨਾਮ। 

ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਐਲਾਨ ਕੀਤਾ ਹੈ ਕਿ ਜੋ ਕੋਈ ਵੀ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਵਿਚ ਤਾਇਨਾਤ ਪੁਲਸ ਅਧਿਕਾਰੀਆਂ ਦੇ ਇਟਲੀ, ਯੂ. ਕੇ., ਕੈਨੇਡਾ ਵਿਚ ਰਹਿਣ ਵਾਲੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਦੇਵੇਗਾ, ਉਸ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਪੰਨੂ ਦੇ ਇਸ ਐਲਾਨ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਉਹ ਐਕਟਿਵ ਹੋ ਗਿਆ ਹੈ। ਹੁਣੇ ਜਿਹੇ ਦਿੱਲੀ ਦੇ ਕਈ ਮੈਟਰੋ ਸਟੇਸ਼ਨਾਂ ’ਤੇ ਖਾਲਿਸਤਾਨ ਸਮਰਥਕ ਨਾਅਰੇ ਲਿਖਣ ਵਾਲੇ 2 ਮੁਲਜ਼ਮਾਂ ਨੂੰ ਜਦੋਂ ਸਪੈਸ਼ਲ ਸੈੱਲ ਨੇ ਪੰਜਾਬ ਤੋਂ ਗ੍ਰਿਫਤਾਰ ਕੀਤਾ ਤਾਂ ਪੰਨੂ ਨੇ ਦਿੱਲੀ ਪੁਲਸ ਸੈੱਲ ਦੇ ਅਧਿਕਾਰੀਆਂ ਨੂੰ ਧਮਕੀ ਦਿੱਤੀ ਸੀ।

ਇੱਥੇ ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਦੇ ਸਰੀ 'ਚ ਖ਼ਾਲਿਸਤਾਨ ਰੈਫਰੈਂਡਮ ਰੱਦ ਹੋਣ ਮਗਰੋਂ ਪੰਨੂ ਲੋਹਾ-ਲਾਖਾ ਹੋਇਆ ਪਿਆ ਹੈ, ਜਿਸ ਮਗਰੋਂ ਉਸ ਨੇ ਦਿੱਲੀ ਨੂੰ ਖ਼ਾਲਿਸਤਾਨ ਬਣਾਉਣ ਦੀ ਗਿੱਦੜ ਧਮਕੀ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਖ਼ਾਲਿਸਤਾਨੀ ਹਰਦੀਪ ਸਿੰਘ ਨਿੱਝਰ ਦਾ ਕਤਲ ਕਰਨ ਵਾਲਿਆਂ ਕੋਲੋਂ ਬਦਲਾ ਲਿਆ ਜਾਵੇਗਾ। ਹਰ ਵਾਰ ਦੀ ਤਰ੍ਹਾਂ ਗਿੱਦੜ ਭਬਕੀ ਦਿੰਦਿਆਂ ਪੰਨੂ ਨੇ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਅਤੇ ਜੈਸ਼ੰਕਰ ਨੂੰ ਚੈਲੰਜ ਕੀਤਾ ਹੈ। ਉਸ ਨੇ ਕਿਹਾ ਕਿ 29 ਅਕਤੂਬਰ ਨੂੰ ਸਰੀ ਵਿਖੇ ਦੁਬਾਰਾ ਖ਼ਾਲਿਸਤਾਨ ਰੈਫਰੈਂਡਮ ਹੋ ਰਿਹਾ ਹੈ। ਜਿੱਥੇ ਨਿੱਝਰ ਦਾ ਕਤਲ ਹੋਇਆ ਹੈ, ਉੱਥੇ ਆਜ਼ਾਦੀ ਦੀ ਜੰਗ ਮੁੜ ਸ਼ੁਰੂ ਹੋਵੇਗੀ। ਦੱਸਣਯੋਗ ਹੈ ਕਿ ਗੁਰਪਤਵੰਤ ਸਿੰਘ ਪਨੂੰ ਨੂੰ ਝਟਕੇ 'ਤੇ ਝਟਕਾ ਲੱਗ ਰਿਹਾ ਹੈ। ਪਹਿਲਾਂ ਕੈਨੇਡਾ ਦੇ ਸਕੂਲ 'ਚ ਖ਼ਾਲਿਸਤਾਨ ਰੈਫਰੈਂਡਮ ਰੱਦ ਹੋਇਆ ਅਤੇ ਹੁਣ ਸਰੀ 'ਚ ਵੀ ਇਹ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ।