ਖਾਲਿਸਤਾਨੀ ਅੱਤਵਾਦੀਆਂ ਨੂੰ ਭਾਰਤ ''ਚ ਪਨਾਹ ਦੇਣ ਵਾਲੇ ਵਿਅਕਤੀ ਨੂੰ ਕੈਨੇਡਾ ''ਚ ਰਹਿਣ ਦੀ ਇਜਾਜ਼ਤ। 

ਖਾਲਿਸਤਾਨੀ ਅੱਤਵਾਦੀਆਂ ਨੂੰ ਭਾਰਤ ''ਚ ਪਨਾਹ ਦੇਣ ਵਾਲੇ ਵਿਅਕਤੀ ਨੂੰ ਕੈਨੇਡਾ ''ਚ ਰਹਿਣ ਦੀ ਇਜਾਜ਼ਤ। 

ਕੈਨੇਡਾ ਦੇ ਇਕ ਇਮੀਗ੍ਰੇਸ਼ਨ ਟ੍ਰਿਬਿਊਨਲ ਨੇ ਫੈਸਲਾ ਸੁਣਾਇਆ ਹੈ ਕਿ ਭਾਰਤ ਵਿਚ ਖਾਲਿਸਤਾਨੀ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਅਤੇ ਖੁਆਉਣ ਵਾਲੇ ਇਕ ਸਿੱਖ ਵਿਅਕਤੀ ਨੂੰ ਕੈਨੇਡਾ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਉਸ ਨੇ ਅਜਿਹਾ ਬਦਲੇ ਦੇ ਡਰ ਤੋਂ ਕੀਤਾ ਸੀ। ਇਕ ਰਿਪੋਰਟ ਅਨੁਸਾਰ ਭਾਰਤੀ ਨਾਗਰਿਕ ਕਮਲਜੀਤ ਰਾਮ 'ਤੇ ਪਾਬੰਦੀਆਂ ਲਾਉਣ ਦਾ ਇਹ ਕਦਮ ਉਸ ਸਮੇਂ ਚੁੱਕਿਆ ਗਿਆ, ਜਦੋਂ ਉਸ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨੂੰ ਦੱਸਿਆ ਕਿ ਉਸ ਨੇ 1982 ਤੋਂ 1992 ਦਰਮਿਆਨ ਭਾਰਤ 'ਚ ਆਪਣੇ ਫਾਰਮ 'ਤੇ ਹਥਿਆਰਬੰਦ ਸਿੱਖ ਅੱਤਵਾਦੀਆਂ ਨੂੰ ਪਨਾਹ ਦਿੱਤੀ ਅਤੇ ਉਨ੍ਹਾਂ ਨੂੰ ਖੁਆਇਆ।  ਉਸ ਨੇ ਇਹ ਵੀ ਦੱਸਿਆ ਕਿ ਉਹ ਖਾਲਿਸਤਾਨੀ ਲਹਿਰ ਦੇ ਮੋਹਰੀ ਆਗੂ ਦੇ ਵਿਚਾਰਾਂ ਦਾ ਸਮਰਥਨ ਕਰਦਾ ਹੈ।

ਸੀ.ਬੀ.ਐਸ.ਏ ਨੇ ਦਲੀਲ ਦਿੱਤੀ ਕਿ ਰਾਮ ਕੈਨੇਡਾ ਆਉਣ ਲਈ ਅਯੋਗ ਹੈ ਕਿਉਂਕਿ ਇਮੀਗ੍ਰੇਸ਼ਨ ਕਾਨੂੰਨ ਉਨ੍ਹਾਂ ਵਿਅਕਤੀਆਂ 'ਤੇ ਪਾਬੰਦੀ ਲਗਾਉਂਦਾ ਹੈ ਜੋ ਕਿਸੇ ਵੀ ਸਰਕਾਰ ਦੇ ਵਿਰੁੱਧ ਵਿਗਾੜ ਜਾਂ ਭੜਕਾਹਟ ਵਿਚ ਸ਼ਾਮਲ ਹੁੰਦੇ ਹਨ।ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ (ਆਈ.ਆਰ.ਬੀ.) ਟ੍ਰਿਬਿਊਨਲ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਫੈਡਰਲ ਸਰਕਾਰ ਕੋਲ ਰਾਮ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਵਾਜਬ ਆਧਾਰ ਨਹੀਂ ਸੀ। ਆਈ.ਆਰ. ਬੀ. ਟ੍ਰਿਬਿਊਨਲ ਮੈਂਬਰ ਹੇਡੀ ਵਰਸਫੋਲਡ ਨੇ ਕਿਹਾ ਕਿ ਸਰਕਾਰ ਆਪਣੇ ਮੁਲਾਂਕਣ ਵਿੱਚ ਇਸ ਗੱਲ ਨੂੰ ਧਿਆਨ ਵਿੱਚ ਰੱਖਣ ਵਿੱਚ ਅਸਫਲ ਰਹੀ ਕਿ ਰਾਮ ਨੇ ਵਾਰ-ਵਾਰ ਕਿਹਾ ਕਿ ਉਸਨੇ ਹਥਿਆਰਬੰਦ ਵਿਅਕਤੀਆਂ ਦੀ ਮੇਜ਼ਬਾਨੀ ਸਵੀਕਾਰ ਕੀਤੀ ਕਿਉਂਕਿ ਉਸਨੂੰ ਸਮੂਹ ਦੇ ਹੱਥੋਂ ਨਤੀਜਿਆਂ ਦਾ ਡਰ ਸੀ।