ਆਸਟ੍ਰੇਲੀਆ ਦੇ ਹਿੰਦੂ ਮੰਦਰ ਦੇ ਪੁਜਾਰੀ ਨੂੰ ਭਜਨ ਬੰਦ ਕਰਨ ਦੀ ਮਿਲੀ ਧਮਕੀ। 

ਆਸਟ੍ਰੇਲੀਆ ਦੇ ਹਿੰਦੂ ਮੰਦਰ ਦੇ ਪੁਜਾਰੀ ਨੂੰ ਭਜਨ ਬੰਦ ਕਰਨ ਦੀ ਮਿਲੀ ਧਮਕੀ। 

ਆਸਟ੍ਰੇਲੀਅਨ ਟੂਡੇ ਦੀ ਰਿਪੋਰਟ ਮੁਤਾਬਕ ਮੈਲਬੌਰਨ ਦੇ ਕਾਲੀ ਮਾਤਾ ਮੰਦਰ ਦੇ ਪੁਜਾਰੀ ਨੂੰ ਮੰਗਲਵਾਰ ਨੂੰ ਧਮਕੀ ਦਿੱਤੀ ਗਈ ਕਿ ਉਹ ਜਾਂ ਤਾਂ ਭਜਨ ਬੰਦ ਕਰ ਦੇਵੇ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹੇ।

                                          Image

ਰਿਪੋਰਟ ਮੁਤਾਬਕ ਮੰਦਰ ਦੇ ਪੁਜਾਰੀ ਨੂੰ ਧਮਕੀ ਦੇਣ ਵਾਲਾ ਵਿਅਕਤੀ ਪੰਜਾਬੀ ਵਿੱਚ ਗੱਲ ਕਰ ਰਿਹਾ ਸੀ। ਮੰਦਰ ਦੀ ਪੁਜਾਰਨ ਭਾਵਨਾ ਨੇ ਦੱਸਿਆ ਕਿ ਉਸ ਨੂੰ ਮੰਗਲਵਾਰ ਨੂੰ ਬਿਨਾਂ ਕਾਲਰ ਆਈਡੀ ਤੋਂ ਕਾਲ ਆਈ ਸੀ। ਪੰਜਾਬੀ 'ਚ ਗੱਲ ਕਰਨ ਵਾਲੇ ਵਿਅਕਤੀ ਨੇ 4 ਮਾਰਚ ਨੂੰ ਹੋਣ ਵਾਲੇ ਭਜਨ ਪ੍ਰੋਗਰਾਮ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ। ਉਸ ਨੇ ਕਿਹਾ ਕਿ ਭਜਨ ਗਾਉਣ ਵਾਲਾ ਕੱਟੜ ਹਿੰਦੂ ਹੈ, ਜਿਸ ਦੇ ਆਉਣ 'ਤੇ ਹੰਗਾਮਾ ਹੋਵੇਗਾ।

                                        Image

ਦੱਸ ਦੇਈਏ ਕਿ 4 ਮਾਰਚ ਨੂੰ ਇਸ ਮੰਦਰ 'ਚ ਭਜਨ ਪ੍ਰੋਗਰਾਮ ਕਰਵਾਇਆ ਜਾਣਾ ਹੈ, ਜਿੱਥੇ ਇਕ ਗਾਇਕ ਭਜਨ ਗਾਉਣ ਵਾਲਾ ਸੀ। ਪੁਜਾਰਨ ਭਾਵਨਾ ਅਨੁਸਾਰ ਧਮਕੀ ਦੇਣ ਵਾਲੇ ਵਿਅਕਤੀ ਨੇ ਕਿਹਾ ਕਿ ਕੀ ਤੁਹਾਨੂੰ ਪਤਾ ਹੈ ਕਿ ਗਾਇਕ ਕੱਟੜ ਹਿੰਦੂ ਹੈ, ਜੇਕਰ ਉਹ ਆਇਆ ਤਾਂ ਮੰਦਰ ਵਿੱਚ ਗੜਬੜ ਹੋ ਜਾਵੇਗੀ।

                                       Image