- Updated: July 03, 2024 11:06 AM
ਪਠਾਨਕੋਟ ਵਿਚ ਮੁੜ ਤਿੰਨ ਸ਼ੱਕੀ ਦੇਖੇ ਗਏ ਹਨ ਜਿਸ ਤੋਂ ਬਾਅਦ ਪੁਲਸ ਦੀ ਸਰਚ ਮੁਹਿੰਮ ਲਗਾਤਾਰ ਜਾਰੀ ਹੈ। ਇਨ੍ਹਾਂ ਤਿੰਨ ਸ਼ੱਕੀਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਨੰਗਲਪੁਰ ਇਲਾਕੇ ਵਿਚ ਤਿੰਨੇ ਸ਼ੱਕੀਆਂ ਨੂੰ ਦੇਖਿਆ ਗਿਆ ਹੈ। ਇਹ ਤਿੰਨੇ ਸ਼ੱਕੀ ਫੌਜ ਦੀ ਵਰਦੀ ਵਿਚ ਸਨ। ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ ਇਹ 29-30 ਜੂਨ ਨੂੰ ਖਿੱਚੀਆਂ ਦੱਸੀਆਂ ਜਾ ਰਹੀਆਂ ਹਨ।
ਤਸਵੀਰਾਂ ਵਿਚ ਫੌਜ ਦੀ ਵਰਦੀ ਪਹਿਨੀ ਤਿੰਨੇ ਸ਼ੱਕੀ ਵਿਅਕਤੀ ਇਕ ਦੁਕਾਨ 'ਤੇ ਜੂਸ ਪੀਂਦੇ ਨਜ਼ਰ ਆ ਰਹੇ ਹਨ। ਫਿਲਹਾਲ ਪੁਲਸ ਵਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ, ਪੁਲਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਜਾਂਚ ਜਾਰੀ ਹੈ।