ਹੜ੍ਹਾਂ ਦੀ ਮਾਰ ਤੋਂ ਪਟਿਆਲਾ ਨੂੰ ਬਚਾਉਣ ਲਈ ਕੈਪਟਨ ਦੀ ਪਤਨੀ ਪ੍ਰਨੀਤ ਕੌਰ ਨੇ ਵੱਡੀ ਨਦੀ ’ਚ ਚੜ੍ਹਾਇਆ ਸੋਨੇ ਦੀ ਨੱਥ ਤੇ ਚੂੜਾ

ਹੜ੍ਹਾਂ ਦੀ ਮਾਰ ਤੋਂ ਪਟਿਆਲਾ ਨੂੰ ਬਚਾਉਣ ਲਈ ਕੈਪਟਨ ਦੀ ਪਤਨੀ ਪ੍ਰਨੀਤ ਕੌਰ ਨੇ ਵੱਡੀ ਨਦੀ ’ਚ ਚੜ੍ਹਾਇਆ ਸੋਨੇ ਦੀ ਨੱਥ ਤੇ ਚੂੜਾ

ਪਟਿਆਲਾ ਦੇ ਸ਼ਾਹੀ ਘਰਾਣੇ ਨਾਲ ਸੰਬੰਧਤ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵਲੋਂ ਵੱਡੀ ਨਦੀ ਵਿਚ ਸੋਨੇ ਦੀ ਨੱਥ ਅਤੇ ਚੂੜਾ ਚੜ੍ਹਾਇਆ ਹੈ। ਸ਼ਾਹੀ ਪਰਿਵਾਰ ਦੇ ਰਾਜਪੁਰੋਹਿਤ ਦੀ ਹਾਜ਼ਰੀ 'ਚ ਮੁਕੰਮਲ ਹੋਈ ਇਸ ਰਸਮ ਵਿਚ ਉਨ੍ਹਾਂ ਦੀ ਧੀ ਜੈ ਇੰਦਰ ਕੌਰ ਵੀ ਮੌਜੂਦ ਸਨ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪ੍ਰਨੀਤ ਕੌਰ ਨੇ ਆਖਿਆ ਕਿ ਇਹ ਪੁਰਾਣੀ ਰਸਮ ਹੈ। ਇਹ ਪਰੰਪਰਾ ਪਟਿਆਲਾ ਦੇ ਮੋਢੀ ਬਾਬਾ ਆਲਾ ਸਿੰਘ ਦੇ ਸਮੇਂ ਤੋਂ ਚੱਲਦੀ ਆ ਰਹੀ ਹੈ। ਜਦੋਂ ਵੀ ਪਟਿਆਲੇ ’ਚ ਪਾਣੀ ਜਾਂ ਅੱਗ ਦਾ ਸੰਕਟ ਆਉਂਦਾ ਹੈ ਤਾਂ ਸ਼ਾਹੀ ਪਰਿਵਾਰ ਵੱਲੋਂ ਸੋਨੇ ਦੀ ਨੱਥ ਅਤੇ ਚੂੜਾ ਚੜ੍ਹਾਇਆ ਜਾਂਦਾ ਹੈ।

                      Image

ਇਸ ਤੋਂ ਪਹਿਲਾਂ 1993 'ਚ ਨਿਭਾਈ ਗਈ ਸੀ ਇਹ ਪਰੰਪਰਾ
ਪਿਛਲੀ ਵਾਰ ਸ਼ਾਹੀ ਪਰਿਵਾਰ ਵੱਲੋਂ ਇਹ ਪਰੰਪਰਾ ਕੈਪਟਨ ਅਮਰਿੰਦਰ ਨੇ 1993 'ਚ ਨਿਭਾਈ ਸੀ ਜਦੋਂ ਪਟਿਆਲਾ 'ਚ ਹੜ੍ਹ ਆਇਆ ਸੀ ਤੇ ਵੱਡੀ ਨਦੀ ਇਸ ਦਾ ਮੁੱਖ ਕਾਰਨ ਬਣੀ ਸੀ।ਪਿਛਲੀ ਵਾਰ ਸ਼ਾਹੀ ਪਰਿਵਾਰ ਵੱਲੋਂ ਇਹ ਪਰੰਪਰਾ ਕੈਪਟਨ ਅਮਰਿੰਦਰ ਨੇ 1993 'ਚ ਨਿਭਾਈ ਸੀ ਜਦੋਂ ਪਟਿਆਲਾ 'ਚ ਹੜ੍ਹ ਆਇਆ ਸੀ ਤੇ ਵੱਡੀ ਨਦੀ ਇਸ ਦਾ ਮੁੱਖ ਕਾਰਨ ਬਣੀ ਸੀ।

ਕੀ ਹਨ ਪਟਿਆਲਾ ਦੇ ਹਾਲਾਤ
ਪਟਿਆਲਾ ਨਦੀ ਅਤੇ ਛੋਟੀ ਨਦੀ ਦਾ ਪਾਣੀ ਬੈਕ ਮਾਰਨ ਕਾਰਨ ਲਗਭਗ 40 ਫ਼ੀਸਦੀ ਪਟਿਆਲਾ ਦੇ ਹਿੱਸੇ ਅੰਦਰ ਪਾਣੀ ਵੜਿਆ ਹੈ ਅਤੇ ਪੂਰੀ ਤਰ੍ਹਾਂ ਹੜ੍ਹ ਵਰਗਾ ਮਾਹੌਲ ਹੈ। ਇਥੋਂ ਤੱਕ ਕਿ ਹਾਲਾਤ ਨੇ ਲੋਕਾਂ ਨੂੰ 1993 ’ਚ ਆਏ ਹੜ੍ਹਾਂ ਦੀ ਯਾਦ ਦਿਵਾ ਦਿੱਤੀ ਹੈ, ਜਿਸ ਕਾਰਨ ਲੋਕਾਂ ’ਚ ਡਰ ਦਾ ਮਾਹੌਲ ਹੈ। ਸ਼ਹਿਰ ਦੇ ਅਰਬਨ ਅਸਟੇਟ ਵਰਗੇ ਵੀ. ਵੀ. ਆਈ. ਏਰੀਆ ’ਚ ਲੋਕਾਂ ਦੇ ਬੈੱਡਰੂਮਾਂ ਤੱਕ ਵੀ ਪਾਣੀ ਦਾਖ਼ਲ ਹੋ ਗਿਆ। ਪਾਣੀ ਦਾ ਵਹਾਅ ਇੰਨਾ ਤੇਜ਼ ਅਤੇ ਓਵਰ ਹੈ ਕਿ ਬਚਾਅ ਕਾਰਜਾਂ ’ਚ ਵੀ ਮੁਸ਼ਕਲ ਆ ਰਹੀ ਹੈ। ਜ਼ਿਲ੍ਹੇ 'ਚ ਆਉਣ ਵਾਲੇ 24 ਘੰਟੇ ਪਟਿਆਲਵੀਆਂ ਲਈ ਬੇਹੱਦ ਖ਼ਤਰਨਾਕ ਹਨ। ਜੇਕਰ ਸਥਿਤੀ ਓਵਰ ਕੰਟਰੋਲ ਹੋਈ ਤਾਂ ਅੰਦਰ ਵਾਲਾ ਪਟਿਆਲਾ ਵੀ ਬੁਰੀ ਤਰ੍ਹਾਂ ਡੁੱਬ ਸਕਦਾ ਹੈ। ਪਟਿਆਲਾ ਨਦੀ ਦੇ ਡੀਅਰ ਪਾਰਕ ਨੇੜੇ ਬਣਾਇਆ ਗਿਆ ਬੰਨ੍ਹ ਸ਼ਹਿਰ ਵਾਲੇ ਪਾਸੇ ਨੂੰ ਟੁੱਟ ਗਿਆ ਹੈ, ਜਿਸ ਨਾਲ ਖ਼ਬਰ ਲਿਖੇ ਜਾਣ ਤੱਕ ਸ਼ਹਿਰ ਅੰਦਰ ਪਾਣੀ ਦਾਖਲ ਹੋਣਾ ਸ਼ੁਰੂ ਹੋ ਗਿਆ ਸੀ। ਇਸ ਬੰਨ੍ਹ ਨੂੰ ਦੁਬਾਰਾ ਜੋੜਨ ਲਈ ਤੁਰੰਤ ਫ਼ੌਜ ਨੂੰ ਸੱਦਿਆ ਗਿਆ ਹੈ ਤਾਂ ਕਿ ਇਸ ਬੰਨ੍ਹ ਨੂੰ ਤੁਰੰਤ ਬੰਦ ਕੀਤਾ ਜਾਵੇ ਕਿਉਂਕਿ ਇਹ ਪੁੱਲ ਵੱਡੀ ਨਦੀ ਤੇ ਛੋਟੀ ਨਦੀ ਨੂੰ ਵੱਖਰਾ-ਵੱਖਰਾ ਕਰਨ ਲਈ ਲਗਾਇਆ ਸੀ ਪਰ ਇਸ ਦੇ ਟੁੱਟਣ ਦੇ ਕਾਰਨ ਪਾਣੀ ਛੋਟੀ ਨਦੀ ’ਚ ਦਾਖ਼ਲ ਹੋ ਰਿਹਾ ਹੈ। ਛੋਟੀ ਨਦੀ ਸਿੱਧੇ ਤੌਰ ’ਤੇ ਪੂਰੇ ਸ਼ਹਿਰ ਨੂੰ ਡੁਬਾਉਣ ਦਾ ਕੰਮ ਕਰਦੀ ਹੈ।