- Updated: June 30, 2023 06:41 PM
ਖੇਡ ਜਗਤ ਦੀ ਦਿੱਗਜ ਖਿਡਾਰਨ ਅਤੇ ਮਹਿਲਾ ਮੁੱਕੇਬਾਜ਼ੀ ਵਿੱਚ ਭਾਰਤ ਦੀ ਪਹਿਲੀ ਓਲੰਪਿਕ ਤਮਗਾ ਜੇਤੂ ਮੈਰੀਕਾਮ ਨੂੰ ਦੱਖਣ-ਪੂਰਬੀ ਇੰਗਲੈਂਡ ਦੇ ਵਿੰਡਸਰ ਵਿੱਚ ਸਾਲਾਨਾ ਯੂਕੇ-ਇੰਡੀਆ ਐਵਾਰਡ ਵਿੱਚ 'ਗਲੋਬਲ ਇੰਡੀਅਨ ਆਈਕਨ ਆਫ ਦਿ ਈਅਰ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। 40 ਸਾਲਾ ਸਾਬਕਾ ਰਾਜ ਸਭਾ ਮੈਂਬਰ ਨੂੰ ਵੀਰਵਾਰ ਰਾਤ ਨੂੰ ਆਯੋਜਿਤ ਇਕ ਸ਼ਾਨਦਾਰ ਸਮਾਰੋਹ 'ਚ ਬ੍ਰਿਟੇਨ 'ਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੇ ਇਹ ਪੁਰਸਕਾਰ ਦਿੱਤਾ। ਐਵਾਰਡ ਸਵੀਕਾਰ ਕਰਦੇ ਹੋਏ ਮੈਰੀਕਾਮ ਨੇ ਆਪਣੀ 20 ਸਾਲਾਂ ਦੀ ਸਖ਼ਤ ਮਿਹਨਤ ਅਤੇ ਮੁੱਕੇਬਾਜ਼ੀ ਨੂੰ ਸਮਰਪਿਤ ਆਪਣੇ ਜੀਵਨ 'ਤੇ ਗੱਲਬਾਤ ਕੀਤੀ।

ਉਨ੍ਹਾਂ ਕਿਹਾ, “ਮੈਂ 20 ਸਾਲਾਂ ਤੋਂ ਸਖ਼ਤ ਮਿਹਨਤ ਕਰ ਰਹੀ ਹਾਂ… ਜ਼ਿੰਦਗੀ ਵਿੱਚ ਮੁੱਕੇਬਾਜ਼ੀ ਵਿੱਚ ਸਖ਼ਤ ਮਿਹਨਤ ਕਰ ਰਹੀ ਹਾਂ… ਇਹ ਬਹੁਤ ਮਾਇਨੇ ਰੱਖਦਾ ਹੈ… ਆਪਣੇ ਦੇਸ਼ ਲਈ, ਆਪਣੇ ਪਰਿਵਾਰ ਲਈ ਕੁਰਬਾਨੀ ਦੇ ਰਹੀ ਹਾਂ। ਮੈਂ ਇਸ ਸਨਮਾਨ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੀ ਹਾਂ।"