ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਤੋਹਫ਼ਾ:ਗੰਨੇ ਦਾ ਵਾਜਬ ਅਤੇ ਲਾਭਕਾਰੀ ਮੁੱਲ ਵਧਾਉਣ ਦਾ ਕੀਤਾ ਫ਼ੈਸਲਾ

ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਤੋਹਫ਼ਾ:ਗੰਨੇ ਦਾ ਵਾਜਬ ਅਤੇ ਲਾਭਕਾਰੀ ਮੁੱਲ ਵਧਾਉਣ ਦਾ ਕੀਤਾ ਫ਼ੈਸਲਾ

ਕੇਂਦਰ ਸਰਕਾਰ ਨੇ ਬੁਧਵਾਰ ਨੂੰ 2023-24 ਸੀਜ਼ਨ ਲਈ ਗੰਨੇ ਦੇ ਵਾਜਬ ਅਤੇ ਲਾਭਕਾਰੀ ਮੁੱਲ (ਐਫ.ਆਰ.ਪੀ.) ਵਿਚ 10 ਰੁਪਏ ਦਾ ਵਾਧਾ ਕਰਕੇ 450 ਰੁਪਏ ਪ੍ਰਤੀ ਕੁਇੰਟਲ ਕਰ ਦਿਤਾ ਹੈ। ਐਫ਼.ਆਰ.ਪੀ. ਉਹ ਘੱਟੋ-ਘੱਟ ਮੁੱਲ ਹੈ ਜੋ ਖੰਡ ਮਿੱਲਾਂ ਨੂੰ ਗੰਨਾ ਕਿਸਾਨਾਂ ਨੂੰ ਅਦਾ ਕਰਨਾ ਪੈਂਦਾ ਹੈ। ਗੰਨੇ ਦਾ ਸੀਜ਼ਨ ਅਕਤੂਬਰ ਤੋਂ ਸ਼ੁਰੂ ਹੁੰਦਾ ਹੈ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਨੇ 2023-24 ਦੇ ਸੀਜ਼ਨ ਲਈ ਗੰਨੇ ਦਾ ਉਚਿਤ ਅਤੇ  ਲਾਭਕਾਰੀ ਮੁੱਲ 10 ਰੁਪਏ ਪ੍ਰਤੀ ਕੁਇੰਟਲ ਵਧਾ ਕੇ 450 ਰੁਪਏ ਪ੍ਰਤੀ ਕੁਇੰਟਲ ਕਰ ਦਿਤਾ ਹੈ। ਮੰਤਰੀ ਮੰਡਲ ਨੇ ਕਿਸਾਨਾਂ ਦੇ ਹਿੱਤ ਵਿਚ ਮਿੱਟੀ ਦੀ ਉਤਪਾਦਕਤਾ ਵਧਾਉਣ ਅਤੇ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਯੋਜਨਾਵਾਂ ਨੂੰ ਪ੍ਰਵਾਨਗੀ ਦਿਤੀ ਹੈ।

               Image

ਯੂਰੀਆ ਸਬਸਿਡੀ ਸਕੀਮ ਨੂੰ ਮਨਜ਼ੂਰੀ ਦਿਤੀ ਗਈ। ਇਸ ਦੇ ਲਈ ਅਗਲੇ ਤਿੰਨ ਸਾਲਾਂ ਵਿਚ 3,68,676 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਇਸ ਨਾਲ ਸਰਕਾਰ ਨੇ ਗੰਨੇ ਦੀ ਐਫ.ਆਰ.ਪੀ. ਵਿਚ ਵਾਧੇ ਕਾਰਨ 5 ਕਰੋੜ ਗੰਨਾ ਕਾਸ਼ਤਕਾਰਾਂ ਅਤੇ ਗੰਨਾ ਮਿੱਲਾਂ ਵਿਚ ਕੰਮ ਕਰ ਰਹੇ 5 ਲੱਖ ਕਿਰਤੀਆਂ ਨੂੰ ਫ਼ਾਇਗਾ ਹੋਵੇਗਾ।

ਪਿਛਲੇ ਸੀਜ਼ਨ ਵਿਚ ਗੰਨੇ ਦਾ ਐਫ.ਆਰ.ਪੀ. 305 ਰੁਪਏ ਪ੍ਰਤੀ ਕੁਇੰਟਲ ਸੀ। ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਅੰਨਦਾਤਾ ਦੇ ਨਾਲ ਹਨ। ਸਰਕਾਰ ਹਮੇਸ਼ਾ ਖੇਤੀਬਾੜੀ ਅਤੇ ਕਿਸਾਨਾਂ ਨੂੰ ਤਰਜੀਹ ਦਿੰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਗੰਨੇ ਦਾ ਐਫ.ਆਰ.ਪੀ. 2014-15 ਵਿਚ 210 ਰੁਪਏ ਪ੍ਰਤੀ ਕੁਇੰਟਲ ਸੀ। ਹੁਣ ਇਹ ਵਧ ਕੇ 2023-24 ਵਿਚ 450 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।