- Updated: February 10, 2024 11:59 AM
ਅਮਰੀਕਾ ਦੇ ਵਾਸ਼ਿੰਗਟਨ ’ਚ ਕੈਂਟ ਸਿਟੀ ਕੌਂਸਲ ਨੇ ਭਾਰਤਵੰਸ਼ੀ ਸਤਵਿੰਦਰ ਕੌਰ ਨੂੰ ਸਰਬਸੰਮਤੀ ਨਾਲ ਦੋ ਸਾਲਾਂ ਲਈ ਪ੍ਰਧਾਨ ਚੁਣਿਆ ਹੈ। ਅਪਣੀ ਨਵੀਂ ਭੂਮਿਕਾ ’ਚ ਕੌਰ ਬਿੱਲ ਬਾਇਸ ਦੀ ਥਾਂ ਲਵੇਗੀ, ਜਿਨ੍ਹਾਂ ਉਨ੍ਹਾਂ ਨੂੰ ਸਿਖਰਲੇ ਅਹੁਦੇ ਲਈ ਨਾਮਜ਼ਦ ਕੀਤਾ ਸੀ।
ਉਨ੍ਹਾਂ ਦੀ ਚੋਣ ਛੇ ਫ਼ਰਵਰੀ ਨੂੰ ਮੀਟਿੰਗ ਦੌਰਾਨ ਹੋਈ ਸੀ। ਬਾਇਸ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਬਿਹਤਰ ਕੰਮ ਕਰੋਗੇ। ਉਨ੍ਹਾਂ ਕਿਹਾ ਕਿ ਅਸੀਂ ਇਥੇ ਤੁਹਾਡੇ ਸਮਰਥਨ ਲਈ ਮੌਜੂਦ ਹਾਂ।ਕੌਰ ਨੇ ਬਾਇਸ ਨੂੰ ਮਾਰਗਦਰਸ਼ਨ ਲਈ ਧੰਨਵਾਦ ਕੀਤਾ।