- Updated: July 09, 2025 01:12 PM
ਵਡੋਦਰਾ ਪੁਲ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਵਧ ਕੇ ਹੋਈ 9 ਗੁਜਰਾਤ ਦੇ ਵਡੋਦਰਾ ਵਿੱਚ ਮਹੀਸਾਗਰ ਨਦੀ 'ਤੇ ਬਣਿਆ ਪੁਲ ਟੁੱਟ ਕੇ ਨਦੀ ਵਿਚ ਡਿੱਗ ਗਿਆ। ਹਾਦਸੇ ਸਮੇਂ ਵਾਹਨ ਪੁਲ ਤੋਂ ਲੰਘ ਰਹੇ ਸਨ। ਜਦੋਂ ਪੁਲ ਟੁੱਟਿਆ ਤਾਂ ਦੋ ਟਰੱਕ, ਦੋ ਕਾਰਾਂ ਅਤੇ ਇੱਕ ਰਿਕਸ਼ਾ ਸਮੇਤ ਕੁੱਲ ਪੰਜ ਵਾਹਨ ਨਦੀ ਵਿੱਚ ਡਿੱਗ ਗਏ। ਇੱਕ ਟੈਂਕਰ ਪੁਲ ਦੇ ਟੁੱਟੇ ਹੋਏ ਸਿਰੇ 'ਤੇ ਫਸ ਗਿਆ।
ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 8 ਨੂੰ ਸਥਾਨਕ ਲੋਕਾਂ ਨੇ ਬਚਾਇਆ। ਬਚਾਅ ਲਈ ਤਿੰਨ ਫ਼ਾਇਰ ਬ੍ਰਿਗੇਡ ਟੀਮਾਂ ਭੇਜੀਆਂ ਗਈਆਂ ਹਨ। ਇਹ 45 ਸਾਲ ਪੁਰਾਣਾ ਪੁਲ ਮੱਧ ਗੁਜਰਾਤ ਨੂੰ ਸੌਰਾਸ਼ਟਰ ਨਾਲ ਜੋੜਦਾ ਸੀ। ਪੁਲ ਦੇ ਢਹਿ ਜਾਣ ਕਾਰਨ, ਦੱਖਣੀ ਗੁਜਰਾਤ ਦੇ ਸ਼ਹਿਰਾਂ ਜਿਵੇਂ ਕਿ ਭਰੂਚ, ਸੂਰਤ, ਨਵਸਾਰੀ, ਤਾਪੀ ਅਤੇ ਵਲਸਾਡ ਤੋਂ ਸੌਰਾਸ਼ਟਰ ਪਹੁੰਚਣ ਵਿੱਚ ਵਧੇਰੇ ਸਮਾਂ ਲੱਗੇਗਾ। ਹੁਣ ਇਸ ਲਈ, ਅਹਿਮਦਾਬਾਦ ਰਾਹੀਂ ਲੰਬਾ ਰਸਤਾ ਅਪਣਾਉਣਾ ਪਵੇਗਾ।

ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਲੋਕਾਂ ਨੂੰ ਬਚਾਇਆ। ਇੱਕ ਸਥਾਨਕ ਨੌਜਵਾਨ ਨੇ ਕਿਹਾ, "ਅਸੀਂ ਸਵੇਰ ਤੋਂ ਹੀ ਬਚਾਅ ਕਾਰਜ ਚਲਾ ਰਹੇ ਹਾਂ। ਹੁਣ ਤੱਕ 9 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਬੱਚਾ ਹੈ। ਇਸ ਦੌਰਾਨ ਸਾਨੂੰ ਪ੍ਰਸ਼ਾਸਨ ਅਤੇ ਅਧਿਕਾਰੀਆਂ ਤੋਂ ਕੋਈ ਮਦਦ ਨਹੀਂ ਮਿਲੀ ਹੈ।"