ਮਹਿਲਾ ਜੂਨੀਅਰ ਹਾਕੀ ਏਸ਼ੀਆ ਕੱਪ: ਭਾਰਤ ਸੈਮੀਫਾਈਨਲ ''ਚ ਜਾਪਾਨ ਦੀ ਚੁਣੌਤੀ ਲਈ ਤਿਆਰ

ਮਹਿਲਾ ਜੂਨੀਅਰ ਹਾਕੀ ਏਸ਼ੀਆ ਕੱਪ: ਭਾਰਤ ਸੈਮੀਫਾਈਨਲ ''ਚ ਜਾਪਾਨ ਦੀ ਚੁਣੌਤੀ ਲਈ ਤਿਆਰ

ਬਿਹਤਰੀਨ ਲੈਅ ਵਿਚ ਚੱਲ ਰਹੀ ਭਾਰਤੀ ਟੀਮ ਸ਼ਨਿਚਰਵਾਰ ਨੂੰ ਜਾਪਾਨ ਖ਼ਿਲਾਫ਼ ਮਹਿਲਾ ਜੂਨੀਅਰ ਹਾਕੀ ਏਸ਼ੀਆ ਕੱਪ ਸੈਮੀਫਾਈਨਲ ਵਿਚ ਇਸ ਲੈਅ ਨੂੰ ਕਾਇਮ ਰੱਖਣ ਦੇ ਇਰਾਦੇ ਨਾਲ ਉਤਰੇਗੀ।

ਭਾਰਤ ਨੇ ਹੁਣ ਤਕ ਟੂਰਨਾਮੈਂਟ ਵਿਚ ਇਕ ਵੀ ਮੈਚ ਨਹੀਂ ਗੁਆਇਆ ਹੈ। ਉਜ਼ਬੇਕਿਸਤਾਨ, ਮਲੇਸ਼ੀਆ, ਚੀਨੀ ਤਾਇਪੇ ਨੂੰ ਹਰਾਉਣ ਤੋਂ ਬਾਅਦ ਉਸ ਨੇ ਕੋਰੀਆ ਨਾਲ ਡਰਾਅ ਖੇਡਿਆ। ਸ਼ਨਿਚਰਵਾਰ ਨੂੰ ਜਿੱਤ ਨਾਲ ਟੀਮ ਫਾਈਨਲ ਵਿਚ ਪੁੱਜਣ ਦੇ ਨਾਲ ਐੱਫਆਈਐੱਚ ਜੂਨੀਅਰ ਮਹਿਲਾ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਵੇਗੀ। ਟੂਰਨਾਮੈਂਟ ਦੀਆਂ ਸਿਖਰਲੀਆਂ ਤਿੰਨ ਟੀਮਾਂ ਨੂੰ ਸਿੱਧਾ ਐੱਫਆਈਐੱਚ ਜੂਨੀਅਰ ਮਹਿਲਾ ਵਿਸ਼ਵ ਕੱਪ ਵਿਚ ਪ੍ਰਵੇਸ਼ ਮਿਲੇਗਾ ਜੋ ਚਿਲੀ ਦੇ ਸੈਂਟੀਆਗੋ ਵਿਚ 29 ਨਵੰਬਰ ਤੋਂ 10 ਦਸੰਬਰ ਤਕ ਖੇਡਿਆ ਜਾਵੇਗਾ। ਭਾਰਤੀ ਕਪਤਾਨ ਪ੍ਰਰੀਤੀ ਨੇ ਜਿੱਤ ਦਾ ਯਕੀਨ ਦਿਵਾਉਂਦੇ ਹੋਏ ਕਿਹਾ ਕਿ ਏਸ਼ੀਆ ਦੀਆਂ ਸਿਖਰਲੀਆਂ ਟੀਮਾਂ ਵਿਚੋਂ ਇਕ ਹੋਣ ਕਾਰਨ ਸਾਡੇ ਲਈ ਇੱਥੇ ਚੰਗਾ ਪ੍ਰਦਰਸ਼ਨ ਬਹੁਤ ਜ਼ਰੂਰੀ ਹੈ। ਅਜੇ ਤਕ ਸਾਡਾ ਪ੍ਰਦਰਸ਼ਨ ਚੰਗਾ ਰਿਹਾ ਹੈ ਤੇ ਅਸੀਂ ਸੈਮੀਫਾਈਨਲ ਵਿਚ ਵੀ ਇਸ ਲੈਅ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ। ਸਾਡਾ ਟੀਚਾ ਜੂਨੀਅਰ ਮਹਿਲਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਾ ਵੀ ਹੈ ਤੇ ਅਸੀਂ ਇਸ ਤੋਂ ਇਕ ਜਿੱਤ ਹੀ ਦੂਰ ਹਾਂ। ਇਸ ਲਈ ਅਸੀਂ ਸੈਮੀਫਾਈਨਲ ਵਿਚ ਆਪਣਾ ਸਰਬੋਤਮ ਪ੍ਰਦਰਸ਼ਨ ਕਰਾਂਗੇ।