ਕਾਲੀ ਪੱਟੀ ਬੰਨ੍ਹ ਕੇ ਭਾਰਤ-ਆਸਟ੍ਰੇਲੀਆ ਦਰਮਿਆਨ ਮੈਚ ''ਚ ਮੈਦਾਨ ''ਤੇ ਉਤਰੇ ਖਿਡਾਰੀ, ਜਾਣੋ ਵਜ੍ਹਾ

ਕਾਲੀ ਪੱਟੀ ਬੰਨ੍ਹ ਕੇ ਭਾਰਤ-ਆਸਟ੍ਰੇਲੀਆ ਦਰਮਿਆਨ ਮੈਚ ''ਚ ਮੈਦਾਨ ''ਤੇ ਉਤਰੇ ਖਿਡਾਰੀ, ਜਾਣੋ ਵਜ੍ਹਾ

ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਦੂਜੇ ਸੀਜ਼ਨ ਦਾ ਫਾਈਨਲ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸ਼ੁਰੂ ਹੋਇਆ। ਇਹ ਮੈਚ ਇੰਗਲੈਂਡ ਦੇ ਲੰਡਨ ਦੇ ਓਵਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਮੈਚ ਤੋਂ ਪਹਿਲਾਂ ਭਾਰਤੀ ਟੀਮ ਨੇ ਓਡੀਸ਼ਾ ਦੇ ਬਾਲਾਸੋਰ 'ਚ ਰੇਲ ਹਾਦਸੇ 'ਚ ਜਾਨ ਗਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਟੀਮ ਇੰਡੀਆ ਨੇ ਮੌਨ ਧਾਰ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਇਲਾਵਾ ਫੀਲਡਿੰਗ ਲਈ ਆਈ ਭਾਰਤੀ ਟੀਮ ਨੇ ਬਾਹਾਂ 'ਤੇ ਕਾਲੀਆਂ ਪੱਟੀਆਂ ਬੰਨ੍ਹੀਆਂ। ਭਾਰਤੀ ਟੀਮ ਤੋਂ ਇਲਾਵਾ ਆਸਟ੍ਰੇਲੀਆਈ ਖਿਡਾਰੀਆਂ ਅਤੇ ਅੰਪਾਇਰਾਂ ਨੇ ਵੀ ਬਾਂਹ 'ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਹਨ।

ਦਰਅਸਲ, ਓਡਿਸ਼ਾ ਦੇ ਬਾਲਾਸੋਰ ਜਿਲੇ ਵਿੱਚ ਦੋ ਜੂਨ ਭਾਵ ਸ਼ੁੱਕਰਵਾਰ ਨੂੰ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ। ਇੱਥੇ, ਬਹਿਣਾਗਾ ਰੇਲਵੇ ਸਟੇਸ਼ਨ ਦੇ ਕੋਲ ਤਿੰਨ ਟ੍ਰੇਨਾਂ ਦੀ ਆਪਸ 'ਚ ਟੱਕਰ ਹੋ ਗਈ ਸੀ। ਇਸ ਹਾਦਸੇ ਵਿੱਚ 278 ਲੋਕਾਂ ਦੀ ਮੌਤ ਤੇ ਲਗਭਗ 900 ਤੋਂ ਜ਼ਿਆਦਾ ਮੁਸਾਫਰ ਜ਼ਖਮੀ ਹੋ ਗਏ।। ਇਹ ਟੱਕਰ ਕੋਰੋਮੰਡਲ ਐਕਸਪ੍ਰੈਸ, ਬੰਗਲੁਰੂ-ਹਾਵੜਾ ਐਕਸਪ੍ਰੈਸ ਅਤੇ ਇੱਕ ਮਾਲਗਾੜੀ ਦੇ ਵਿਚਕਾਰ ਹੋਈ ਸੀ। 

ਹੁਣ ਸਥਿਤੀ ਬਹਾਲ ਕਰ ਦਿੱਤੀ ਗਈ ਹੈ। ਜ਼ਖਮੀਆਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਇਸੇ ਲਈ ਸੰਵੇਦਨਾ ਪ੍ਰਗਟ ਕਰਦੇ ਹੋਏ ਭਾਰਤ ਤੇ ਆਸਟ੍ਰੇਲੀਆ ਦੇ ਖਿਡਾਰੀਆਂ ਨੇ ਬਲੈਕ ਆਰਮ ਬੈੰਡ ਬੰਨ੍ਹੇ ਹੋਏ ਹਨ।  ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਇਸ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦਾ ਐਲਾਨ ਕੀਤਾ ਹੈ।