ਸੱਤ ਨੌਜਵਾਨਾਂ ਦੇ ਸਸਕਾਰ ਮੌਕੇ ਬਨੂੜ ਵਿਚ ਮਾਹੌਲ ਹੋਇਆ ਗਮਗੀਨ :ਇੱਕੋ ਘਰ ਵਿੱਚੋਂ ਉੱਠੀਆਂ ਚਾਰ ਅਰਥੀਆਂ।

ਸੱਤ ਨੌਜਵਾਨਾਂ ਦੇ ਸਸਕਾਰ ਮੌਕੇ ਬਨੂੜ ਵਿਚ ਮਾਹੌਲ ਹੋਇਆ ਗਮਗੀਨ :ਇੱਕੋ ਘਰ ਵਿੱਚੋਂ ਉੱਠੀਆਂ ਚਾਰ ਅਰਥੀਆਂ।

ਬਨੂੜ

ਇੱਥੋਂ ਦੇ ਵਾਰਡ ਨੰਬਰ ਗਿਆਰਾਂ ਦੀ ਮੀਰਾਂ ਸ਼ਾਹ ਕਲੋਨੀ ਦੇ ਵਾਸੀ ਸੱਤ ਨੌਜਵਾਨਾਂ ਦਾ ਅੱਜ ਬਨੂੜ ਦੇ ਹੁਲਕਾ ਰੋਡ ’ਤੇ ਸਥਿਤ ਸਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਊਨਾ ਨੇੜੇ ਗੋਬਿੰਦ ਸਾਗਰ ਝੀਲ ਵਿੱਚ ਡੁੱਬਣ ਕਾਰਨ ਇਨ੍ਹਾਂ ਦੀ ਮੌਤ ਹੋ ਗਈ ਸੀ।ਇਸ ਦੌਰਾਨ ਪਹਿਲਾਂ ਸਵੇਰ ਤੋਂ ਦੁਪਹਿਰ ਤੱਕ ਅਤੇ ਫਿਰ ਸਸਕਾਰ ਸਮੇਂ ਬਨੂੜ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਸੋਗ ਵਜੋਂ ਬੰਦ ਰਹੇ।

                                                                                   Image

ਊਨਾ ਦੇ ਸਰਕਾਰੀ ਹਸਪਤਾਲ ਵਿੱਚੋਂ ਸਾਰੇ ਸੱਤ ਮ੍ਰਿਤਕਾਂ ਪਵਨ ਕੁਮਾਰ, ਰਮਨ, ਲਾਭ ਸਿੰਘ, ਲਖਵੀਰ ਸਿੰਘ, ਅਰੁਣ, ਵਿਸ਼ਾਲ ਅਤੇ ਸ਼ਿਵਾ ਦੀਆਂ ਲਾਸ਼ਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੇਜੀਆਂ ਗਈਆਂ ਐਂਬੂਲੈਂਸਾਂ ਰਾਹੀਂ ਵਾਰਡ ਦੇ ਕੌਂਸਲਰ ਭਜਨ ਲਾਲ ਬਾਅਦ ਦੁਪਹਿਰ ਸਾਢੇ ਕੁ ਤਿੰਨ ਵਜੇ ਲੈ ਕੇ ਬਨੂੜ ਪਹੁੰਚੇ। ਇਸ ਮੌਕੇ ਮਾਹੌਲ ਬੇਹੱਦ ਭਾਵੁਕ ਹੋ ਗਿਆ।

                                                                      Image

ਸੁਰਜੀਤ ਕੁਮਾਰ ਨਾਮੀਂ ਬਜ਼ੁਰਗ ਦਾ ਬਹੁਤ ਬੁਰਾ ਹਾਲ ਸੀ ਅਤੇ ਕੱਲ੍ਹ ਤੋਂ ਹੀ ਉਸ ਦੇ ਘਰ ਦਾ ਮਾਹੌਲ ਬਹੁਤ ਗਮਗੀਨ ਬਣਿਆ ਹੋਇਆ ਸੀ। ਉਸ ਦੇ ਇਸ ਘਟਨਾ ਵਿੱਚ ਇੱਕ ਪੁੱਤਰ ਅਤੇ ਤਿੰਨ ਪੋਤਰਿਆਂ ਸਮੇਤ ਚਾਰ ਜੀਅ ਮਾਰੇ ਗਏ।