ਆਰਥਿਕ ਤੱਰਕੀ ਵੱਲ ਵੱਧਦਾ ਨਵੀਆਂ ਪੁਲਾਂਘਾਂ ਪੁੱਟਦਾ ਭਾਰਤ

ਆਰਥਿਕ ਤੱਰਕੀ ਵੱਲ ਵੱਧਦਾ ਨਵੀਆਂ ਪੁਲਾਂਘਾਂ ਪੁੱਟਦਾ ਭਾਰਤ

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਲਗਾਤਾਰ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹ ਰਿਹਾ ਹੈ ਅਤੇ ਆਰਥਿਕ ਤੌਰ ਤੇ ਭਾਰਤ ਦੀ ਆਤਮ ਨਿਰਭਰਤਾ ਲਗਾਤਾਰ ਵੱਧ ਰਹੀ ਹੈ।  ਤਾਜਾ ਅੰਕੜਿਆਂ ਮੁਤਾਬਿਕ ਜੂਨ ਮਹੀਨੇ ਵਿਚ ਹੀ ਭਾਰਤ ਦੀ ਦਰਾਮਦ ਵਿਚ 23 ਫ਼ੀਸਦੀ ਦਾ ਵਾਧਾ ਹੋਇਆ ਹੈ।  ਪਿਛਲੇ ਸਾਲ ਜੂਨ ਵਿਚ ਭਾਰਤ ਨੇ ਕੁਲ 32.49 ਬਿਲੀਅਨ ਡਾਲਰ ਦੀ ਬਰਾਮਦ ਕੀਤੀ ਸੀ ਜੋਕਿ ਇਸ ਸਾਲ ਜੂਨ ਵਿਚ ਵੱਧ ਕੇ 40.13 ਬਿਲੀਅਨ ਡਾਲਰ ਹੋ ਗਈ ਹੈ।  ਇਸ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਭਰ ਵਿਚ ਆਰਥਿਕ ਮੰਦੀ ਦੇ ਬਾਵਜੂਦ ਭਾਰਤੀ ਵਸਤਾਂ ਦੀ ਮੰਗ ਵਿਚ ਵਾਧਾ ਹੋਇਆ ਹੈ।  ਇਸੇ ਤਰੀਕੇ ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਭਾਰਤ ਨੇ 118.96 ਬਿਲੀਅਨ ਡਾਲਰ ਦੀ ਬਰਾਮਦ ਕੀਤੀ ਹੈ ਜੋਕਿ ਪਿਛਲੇ ਸਾਲ ਇਸੇ ਤਿਮਾਹੀ ਦੇ 95.54 ਬਿਲੀਅਨ ਡਾਲਰ ਦੇ ਮੁਕਾਬਲੇ 24.51 ਫ਼ੀਸਦੀ ਜਿਆਦਾ ਹੈ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਆਰਥਿਕ ਨੀਤੀਆਂ ਦੇ ਸਦਕਾ ਹੀ ਭਾਰਤ ਵਿਚ ਹੁਣ ਮਹਿੰਗਾਈ ਵੀ ਕਾਬੂ ਵਿਚ ਆਉਣੀ ਸ਼ੁਰੂ ਹੋ ਗਈ ਹੈ . ਹਾਲ ਹੀ ਵਿਚ ਆਈ ਟੂ ਯੂ ਟੂ ਯਾਨੀ ਇੰਡੀਆ, ਇਜਰਾਇਲ , ਯੂ ਐਸ ਏ ਅਤੇ ਯੂਨਾਈਟਿਡ ਅਰਬ ਅਮੀਰਾਤ ਦੀ ਆਨਲਾਈਨ ਸਮਿਟ  ਵਿਚ ਵੀ ਦੁਨੀਆ ਤੇ ਆਏ ਖਾਣ ਪੀਣ ਦੇ ਸਮਾਂ ਦੇ ਸੰਕਟ ਦਾ ਹਲ  ਲਈ ਭਾਰਤ ਦੀ ਅਹਿਮੀਅਤ ਸਾਹਮਣੇ ਆਈ ਹੈ। ਇਸ ਸਮਿਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਵਿਚ ਸਹਿਯੋਗੀ ਦੇਸ਼ਾਂ ਦੀ ਮਦਦ ਨਾਲ ਫ਼ੂਡ ਪਾਰਕ ਬਣਾਏ ਜਾਣਗੇ ਅਤੇ ਇਹ ਭਾਰਤ ਇਨ੍ਹਾਂ ਫੂਡ ਪਾਰਕਾਂ ਜਰੀਏ  ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਭਾਰਤ ਵਿੱਚ ਭੋਜਨ ਉਤਪਾਦਨ ਵਧਾਉਣ ਅਤੇ ਖਾੜੀ ਖੇਤਰ ਵਿੱਚ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੰਮ ਕਰੇਗਾ। ਇਸ ਸਬੰਧੀ ਇਜ਼ਰਾਈਲ ਦੀ ਤਕਨੀਕ ਬਹੁਤ ਮਹੱਤਵਪੂਰਨ ਸਾਬਤ ਹੋਵੇਗੀ। ਯੂਏਈ ਤੋਂ 2 ਬਿਲੀਅਨ ਡਾਲਰ ਦੇ ਨਿਵੇਸ਼ ਤੋਂ ਇਲਾਵਾ, ਇਜ਼ਰਾਈਲੀ ਅਤੇ ਅਮਰੀਕੀ ਕੰਪਨੀਆਂ ਵੀ ਮੁੱਖ ਭੂਮਿਕਾ ਨਿਭਾਉਣਗੀਆਂ। ਮੈਂਬਰ ਦੇਸ਼ਾਂ ਦਰਮਿਆਨ ਭੋਜਨ ਵਪਾਰ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਅਨਾਜ ਦੀ ਗੁਣਵੱਤਾ ਦੇ ਮਿਆਰਾਂ ਨੂੰ ਇਕਸੁਰ ਕਰਨ ਲਈ ਕੰਮ ਕੀਤਾ ਜਾਵੇਗਾ। ਇਹ ਦੱਖਣੀ ਏਸ਼ੀਆ ਤੋਂ ਪੂਰੇ ਖਾੜੀ ਖੇਤਰ ਨੂੰ ਭੋਜਨ ਸਪਲਾਈ ਦੇ ਮੌਜੂਦਾ ਸੰਕਟ ਨੂੰ ਹੱਲ ਕਰ ਸਕਦਾ ਹੈ।  ਅਸੀਂ ਹਮੇਸ਼ਾਂ ਹੀ ਭਾਰਤ ਦੀ ਚੜ੍ਹਦੀ ਕਲਾ ਦੀ ਦੁਆ ਮੰਗਦੇ ਹਾਂ ਅਤੇ ਵਿਦੇਸ਼ਾਂ ਵਿਚ ਭਾਰਤੀ ਹੋਣ ਕਰਨ ਸਾਨੂੰ ਮਾਨ ਸਮਾਨ ਮਿਲਦਾ ਹੈ ਅਤੇ ਅਸੀਂ ਹਮੇਸ਼ਾ ਭਾਰਤ ਦੀ ਚੜ੍ਹਦੀ ਕਲਾ ਅਤੇ  ਤੱਰਕੀ ਲਈ ਕੰਮ ਕਰਦੇ ਰਹਾਂਗੇ। 

 

-ਜੋਗਿੰਦਰ ਬਾਸੀ, ਮੁੱਖ ਸੰਪਾਦਕ