94 ਯੂ ਟਿਊਬ ਚੈਨਲਾਂ ’ਤੇ ਪਾਬੰਦੀ ਦਾ ਸਹੀ ਫੈਸਲਾ

94 ਯੂ ਟਿਊਬ ਚੈਨਲਾਂ ’ਤੇ ਪਾਬੰਦੀ ਦਾ ਸਹੀ ਫੈਸਲਾ

 

 

ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਭਾਰਤ ਖਿਲਾਫ ਏਜੇਂਡਾ ਚਲਾਉਣ ਵਾਲੇ 94 ਯੂ ਟਿਉਬ ਚੈਨਲਾਂ , 19 ਸੋਸ਼ਲ ਮੀਡੀਆ ਅਕਾਉਟਸ ਅਤੇ   747 ਵੈੱਬਸਾਈਟਾਂ ਖਿਲਾਫ ਕਾਰਵਾਈ ਕਰਦੇ ਹੋਏ ਇਨ੍ਹਾਂ ਉਤੇ ਪਾਬੰਦੀ ਲਾਈ ਹੈ । ਇਸ ਦੀ ਜਾਣਕਾਰੀ ਖੁਦ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਸੰਸਦ ਦੀ ਕਾਰਵਾਈ ਦੌਰਾਨ ਦਿੱਤੀ ਹੈ

ਦਰ ਅਸਲ ਸੋਸ਼ਲ ਮੀਡੀਆ ਕਿਸੇ ਵੀ ਖਿੱਤੇ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਆਸਾਨ ਜਰਿਆ ਬਣ ਚੁੱਕਿਆ ਹੈ । ਪਿਛਲੀ ਵਾਰ ਦੀਆਂ ਅਮਰੀਕਾ ਦੀਆਂ ਚੋਣਾਂ ਵਿੱਚ ਰੂਸ ਉੱਤੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਲਗੇ ਸਨ ਪਰ ਭਾਰਤ ਵਿਚ ਚਲ ਰਹੇ ਇਹ ਯੂ ਟਿਊਬ ਚੈਨਲ ਗਿਣਿਆ ਮਿਥਿਆ ਏਜੇਂਡਾ ਚਲਾ ਰਹੇ ਸਨ ਅਤੇ ਦੇਸ਼ ਦੇ ਖਿਲਾਫ ਸਾਜਿਸ਼ ਰਚ ਰਹੇ ਸਨ  ਇਨ੍ਹਾਂ ਵਿਚ ਕਈ ਚੈਨਲ ਭਾਰਤ ਵਿਚ ਖਾਲਿਸਤਾਨ ਏਜੇਂਡਾ ਚਲਾਉਣ ਦਾ ਕੰਮ ਵੀ ਕਰ ਰਹੇ ਸਨ ਅਤੇ ਆਏ ਦਿਨ ਇਨ੍ਹਾਂ ਚੈਨਲਾਂ ਦੀਆਂ ਵੀਡੀਓ ਪੰਜਾਬ ਦੇ ਨੌਜਵਾਨਾਂ ਨੂੰ ਉਕਸਾਉਣ ਦਾ ਕੰਮ ਕਰ ਰਹੀਆਂ ਸਨ । ਅਜਿਹੇ ਚੈਨਲ ਆਪਣੇ ਨਿੱਜੀ ਮੁਫ਼ਾਦ ਲਈ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾਉਣ ਦੀ ਸਾਜ਼ਿਸ਼ ਰਚਦੇ ਹਨ ਜਦਕਿ ਇਹ ਖੁਦ ਪੰਜਾਬ ਦੀ ਭਲਾਈ ਲਈ ਕੋਈ ਕੰਮ ਨਹੀਂ ਕਰਦੇ ਇਨ੍ਹਾਂ ਦਾ ਮਕਸਦ ਸਿਰਫ ਅਤੇ ਸਿਰਫ ਆਪਣਾ ਨਿੱਜੀ ਏਜੇਂਡਾ ਚਲਾ ਕੇ ਸਸਤੀ ਸ਼ੋਹਰਤ ਖੱਟਣਾ ਹੈ । ਇਨ੍ਹਾਂ ਵਿਚ ਸਿੱਖ ਫ਼ਾਰ ਜਸਟਿਸ ਦੇ ਗੁਰੂ ਪਤਵੰਤ ਸਿੰਘ ਪੰਨੂ ਦਾ ਵੀ ਨਾਮ ਆਉਦਾ ਹੈ ਜਿਸ ਨੇ ਆਪਣੇ ਚੈਨਲ ਨੂੰ ਪੰਜਾਬ ਵਿੱਚ ਨਫ਼ਰਤ ਫੈਲਾਉਣ ਦਾ ਜਰੀਆ ਬਣਾਇਆ ਹੋਇਆ ਹੈ ਭਾਰਤ ਸਰਕਾਰ ਨੇ ਇਸਦੇ ਚੈਨਲ ਤੇ ਵੀ ਪਾਬੰਦੀ ਲਾਈ ਹੈ।

ਮੈਂ ਨਿੱਜੀ ਤੌਰ ਤੇ ਪਿਛਲੇ 40 ਸਾਲ ਤੋਂ ਕੈਨੇਡਾ ਦੇ ਮੀਡੀਆ ਦਾ ਹਿੱਸਾ ਹਾਂ ਅਤੇ ਅਸੀਂ ਆਪਣੇ ਯੂ ਟਿਊਬ ਚੈਨਲ ਰਾਹੀਂ ਹੀ ਆਪਣੀ ਕਮਿਊਨਿਟੀ ਦੇ ਸੈਂਕੜੇ ਮਸਲੇ ਹੱਲ ਕਰਵਾਏ ਹਨ ਮੀਡੀਆ ਦਾ ਕੰਮ ਲੋਕਾਂ ਦੀ ਆਵਾਜ਼ ਬਣਨਾ ਹੁੰਦਾ ਹੈ ਅਤੇ ਲੋਕਾਂ ਨਾਲ ਖੜੇ ਹੋਣਾ ਹੁੰਦਾ ਹੈ ਜੇਕਰ ਤੁਸੀਂ ਇਸਨੂੰ ਆਪਣਾ ਨਿੱਜੀ ਏਜੇਂਡਾ ਚਲਾਉਣ ਦਾ ਜਰੀਆ ਬਣਾਉਦੇ ਹੋ ਤਾਂ ਤੁਹਾਡੇ ਤੇ ਪਾਬੰਦੀ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਦਾ। ਭਾਰਤ ਇਕ ਖੁਦ ਮੁਖਤਿਆਰ ਮੁਲਕ ਹੈ ਅਤੇ ਇਸਨੂੰ ਆਪਣੀ ਖੁਦ ਮੁਖਤਿਆਰੀ ਅਤੇ ਅਜ਼ਾਦੀ ਦਾ ਪੂਰਾ ਹੱਕ ਹੈ ਅਤੇ ਜੇਕਰ ਕੋਈ ਆਪਣੇ ਚੈਨਲ ਰਾਹੀ ਭਾਰਤ ਦੇ ਖ਼ਿਲਾਫ਼ ਸਾਜਿਸ਼ ਰਚਦਾ ਹੈ ਤਾਂ ਭਾਰਤ ਦੀ ਸਰਕਾਰ ਨੂੰ ਅਜਿਹੇ ਚੈਨਲਾਂ ਤੇ ਪਾਬੰਦੀ ਲਗਾਉਣ ਦਾ ਵੀ ਪੂਰਾ ਹੱਕ ਹੈ ਮੈਂ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਸਰਕਾਰ ਭਵਿੱਖ ਵਿਚ ਵੀ ਅਜਿਹੇ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦੇਵੇਗੀ ਜੋ ਭਾਰਤ ਦੇ ਖ਼ਿਲਾਫ਼ ਸਾਜਿਸ਼ ਰਚਦੇ ਹਨ।

 

-ਜੋਗਿੰਦਰ ਬਾਸੀ, ਮੁੱਖ ਸੰਪਾਦਕ