''ਮਿਸ਼ਨ ਪੰਜਾਬ'' ’ਤੇ ਭਾਜਪਾ ਨੇ ਕੀਤਾ ਫੋਕਸ, ਅਮਿਤ ਸ਼ਾਹ ਹਰ ਮਹੀਨੇ ਪੰਜਾਬ ਦੌਰੇ ’ਤੇ ਆਉਣਗੇ 

''ਮਿਸ਼ਨ ਪੰਜਾਬ'' ’ਤੇ ਭਾਜਪਾ ਨੇ ਕੀਤਾ ਫੋਕਸ, ਅਮਿਤ ਸ਼ਾਹ ਹਰ ਮਹੀਨੇ ਪੰਜਾਬ ਦੌਰੇ ’ਤੇ ਆਉਣਗੇ 

ਪੱਛਮੀ ਬੰਗਾਲ ਅਤੇ ਅਸਾਮ ਚੋਣਾਂ ਪੂਰੀਆਂ ਹੋਣ ਤੋਂ ਬਾਅਦ, ਭਾਜਪਾ (BJP) ਨੇ ਹੁਣ ਆਪਣਾ ਪੂਰਾ ਧਿਆਨ ਪੰਜਾਬ 'ਤੇ ਕੇਂਦਰਿਤ ਕਰ ਲਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਮਈ ਮਹੀਨੇ ਤੋਂ ਸੂਬੇ ਦਾ ਨਿਯਮਤ ਦੌਰਾ ਸ਼ੁਰੂ ਕਰਨਗੇ, ਜਿੱਥੇ ਉਹ ਨਸ਼ਿਆਂ ਖ਼ਿਲਾਫ਼ ਭਾਜਪਾ ਦੀਆਂ ਵਿਸ਼ੇਸ਼ ਯਾਤਰਾਵਾਂ ਨੂੰ ਹਰੀ ਝੰਡੀ ਦਿਖਾਉਣਗੇ। 

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਅਗਲੇ ਸਾਲ ਫਰਵਰੀ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਆਪਣੀ ਜ਼ਮੀਨ ਮਜ਼ਬੂਤ ​​ਕਰਨਾ ਚਾਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣ ਹਰ ਮਹੀਨੇ ਪੰਜਾਬ ਦਾ ਦੌਰਾ ਕਰਨਗੇ ਅਤੇ ਪੂਰੇ ਸੂਬੇ ਵਿੱਚ ਨਸ਼ਿਆਂ ਖ਼ਿਲਾਫ਼ ਇੱਕ ਵੱਡੀ ਲੋਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਨਗੇ।