- Updated: May 02, 2026 05:22 PM
ਨੂਰਮਹਿਲ ਰੋਡ ਪਿੰਡ ਸੰਗਤਪੁਰ ਬੱਸ ਅੱਡਾ ‘ਤੇ ਭਿਆਨਕ ਹਾਦਸਾ ਹੋਇਆ। ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 3 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜੋ ਕਿ ਫਿਲੌਰ ਸਿਵਲ ਹਸਪਤਾਲ ਵਿਚ ਜੇਰੇ ਇਲਾਜ਼ ਹਨ।
ਇਸ ਸਮੇਂ ਮੌਜੂਦ ਅਮਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਫਿਲੌਰ ਨੇ ਦੱਸਿਆ ਕਿ ਮੇਰਾ ਭਰਾ ਕੁਲਦੀਪ ਸਿੰਘ ਉਮਰ 58 ਸਾਲ ਸਵੇਰੇ ਕੋਲਡ੍ਰਿੰਕ ਦੀ ਸਪਲਾਈ ਦੇਣ ਲਈ ਦੁਕਾਨਾਂ ‘ਤੇ ਜਾ ਰਿਹਾ ਸੀ ਤਾਂ ਕਿਸੇ ਵਿਅਕਤੀ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਤੁਹਾਡੇ ਭਰਾ ਕੁਲਦੀਪ ਸਿੰਘ ਦਾ ਨੂਰਮਹਿਲ ਰੋਡ ਸੰਗਤਪੁਰ ਬੱਸ ਅੱਡਾ ‘ਤੇ ਐਕਸੀਡੈਂਟ ਹੋ ਗਿਆ ਜਦ ਮੈਂ ਮੌਕੇ ‘ਤੇ ਪਹੁੰਚਿਆ ਤਾਂ ਮੇਰੇ ਭਰਾ ਕੁਲਦੀਪ ਸਿੰਘ ਦੀ ਐਕਸੀਡੈਂਟ ਨਾਲ ਮੌਤ ਹੋ ਚੁੱਕੀ ਸੀ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੁਲਦੀਪ ਸਿੰਘ ਈ-ਰਿਕਸ਼ਾ ‘ਤੇ ਸਮਾਨ ਲੈ ਕੇ ਨੂਰਮਹਿਲ ਸਾਈਡ ਜਾ ਰਿਹਾ ਸੀ ਤੇ ਨੂਰਮਹਿਲ ਸਾਈਡ ਤੋਂ ਆ ਰਹੀ ਗੱਡੀ ਨੂੰ ਪੀ.ਬੀ 43, ਐੱਚ 0452 ਨਾਲ ਆਹਮਣੇ ਸਾਹਮਣੇ ਟੱਕਰ ਹੋਈ। ਈ ਰਿਕਸ਼ਾ ਮਾਲਕ ਕੁਲਦੀਪ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਗੱਡੀ ਵਿੱਚ ਸਵਾਰ ਪੰਜ ਵਿਅਕਤੀਆਂ ਦੇ ਵੀ ਸੱਟਾਂ ਲੱਗੀਆਂ ਤੇ ਤਿੰਨ ਵਿਅਕਤੀਆਂ ਦੇ ਜ਼ਿਆਦਾ ਸੱਟਾਂ ਲੱਗਣ ਕਾਰਨ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਗਿਆ।
ਗੱਡੀ ਡਰਾਈਵਰ ਬਿੱਟੂ ਕੁਮਾਰ ਪੁੱਤਰ ਪੱਪੂ ਕੁਮਾਰ ਨੇ ਦੱਸਿਆ ਕਿ ਅਸੀਂ ਨਕੋਦਰ ਤੋਂ ਮੱਥਾ ਟੇਕ ਕੇ ਮਾਛੀਵਾੜਾ ਜਾ ਰਹੇ ਸੀ ਤਾਂ ਸੰਗਤ ਅੱਡੇ ਤੇ ਈ ਰਿਕਸ਼ਾ ਨਾਲ ਟੱਕਰ ਹੋ ਗਈ। ਮੌਕੇ ‘ਤੇ ਪਹੁੰਚੇ ਥਾਣਾ ਬਿਲਗਾ ਤੋਂ ਏ.ਐਸ.ਆਈ ਬਗੀਚਾ ਸਿੰਘ ਨੇ ਦੱਸਿਆ ਕਿ ਸਵੇਰੇ 112 ‘ਤੇ ਕਾਲ ਆਈ ਸੀ ਕਿ ਸੰਗਤਪੁਰ ਅੱਡਾ ‘ਤੇ ਐਕਸੀਡੈਂਟ ਹੋ ਗਿਆ ਹੈ ਤੇ ਆ ਕੇ ਦੇਖਿਆ ਕਿ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਅਤੇ ਤਿੰਨ ਵਿਅਕਤੀ ਜ਼ਖ਼ਮੀ ਹੋ ਚੁੱਕੇ ਸਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਐਬੂਲੈਸ ਰਾਹੀਂ ਫਿਲੌਰ ਭੇਜਿਆ ਗਿਆ ਤੇ ਲਾਸ਼ ਨੂੰ ਵੀ ਸਿਵਲ ਹਸਪਤਾਲ ਫਿਲੌਰ ਮੋਰਚਰੀ ਵਿੱਚ ਰਖਵਾਇਆ ਗਿਆ ਤੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਡਰਾਈਵਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।