ਪੰਜਾਬ ਪੁਲਿਸ ਨੂੰ ਸ਼ੰਭੂ ਰੇਲ ਟ੍ਰੈਕ ਧਮਾਕੇ ਮਾਮਲੇ ‘ਚ ਮਿਲੀ ਸਫਲਤਾ, ਮੁੱਖ ਮੁਲਜ਼ਮ ਦਾ ਸਾਥੀ ਗ੍ਰਿਫ਼ਤਾਰ

ਪੰਜਾਬ ਪੁਲਿਸ ਨੂੰ ਸ਼ੰਭੂ ਰੇਲ ਟ੍ਰੈਕ ਧਮਾਕੇ ਮਾਮਲੇ ‘ਚ ਮਿਲੀ ਸਫਲਤਾ, ਮੁੱਖ ਮੁਲਜ਼ਮ ਦਾ ਸਾਥੀ ਗ੍ਰਿਫ਼ਤਾਰ

ਪਟਿਆਲਾ ਵਿਖੇ ਸ਼ੰਭੂ ਰੇਲਵੇ ਟਰੈਕ ਧਮਾਕੇ ਦੇ ਮਾਮਲੇ ‘ਚ ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ। SSOC ਅੰਮ੍ਰਿਤਸਰ, ਪਟਿਆਲਾ ਪੁਲਿਸ ਤੇ CI ਪਠਾਨਕੋਟ ਨੇ ਸਾਂਝੀ ਕਾਰਵਾਈ ਕਰਦਿਆਂ ਮੁੱਖ ਸਾਜ਼ਿਸ਼ਕਰਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਜਗਰੂਪ ਸਿੰਘ ਦਾ ਮੁੱਖ ਸਾਥੀ ਗੁਰਜਿੰਦਰ ਸਿੰਘ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਦੀ ਸ਼ੰਭੂ ਧਮਾਕੇ, ਸਰਹਿੰਦ ਰੇਲਵੇ ਟਰੈਕ ਧਮਾਕੇ ਤੇ ਸੀ.ਆਈ.ਏ ਮੋਗਾ ‘ਤੇ ਗ੍ਰਨੇਡ ਹਮਲੇ ‘ਚ ਭੂਮਿਕਾ ਸੀ।ਇਹ ਜਾਣਕਾਰੀ DGP ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ।

ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਦਾ ਰਹਿਣ ਵਾਲਾ ਹੈ। ਸ਼ੁਰੂਆਤੀ ਜਾਂਚ ਮੁਤਾਬਕ ਇਹ ਸਾਰੀਆਂ ਘਟਨਾਵਾਂ ਵਿਦੇਸ਼ੀ ਹੈਂਡਲਰਸ ਦੇ ਨਿਰਦੇਸ਼ ‘ਤੇ ਅੰਜਾਮ ਦਿੱਤੀਆਂ ਗਈਆਂ ਸਨ ਜੋ ਸੂਬੇ ਵਿਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ। 27 ਅਪ੍ਰੈਲ ਨੂੰ ਹੋਏ ਸ਼ੰਭੂ ਰੇਲਵੇ ਟ੍ਰੈਕ ਧਮਾਕੇ ਮਾਮਲੇ ਦੀ ਜਾਂਚ ਵਿਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਕੇਸ ਵਿਚ 5ਵੀਂ ਗ੍ਰਿਫਤਾਰੀ ਹੋਈ ਹੈ। ਇਸ ਦੇ ਨਾਲ ਹੀ ਪਹਿਲੇ 2 ਅੱਤਵਾਦੀ ਹਮਲੇ 23 ਜਨਵਰੀ ਨੂੰ ਸਰਹਿੰਦ ਰੇਲਵੇ ਟਰੈਕ ਧਮਾਕੇ ਤੇ 7 ਨਵੰਬਰ 2025 ਨੂੰ ਮੋਗਾ CIA ‘ਤੇ ਹੋਈ ਗ੍ਰਨੇਡ ਹਮਲੇ ਇਹ ਤਿੰਨੋਂ ਮਾਮਲੇ ਹੁਣ ਸੁਲਝਾ ਲਏ ਗਏ ਹਨ।

ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਜਗਰੂਪ ਸਿੰਘ ਜੋ ਕਿ ਮੁੱਖ ਮੁਲਜ਼ਮ ਸੀ, ਦੇ ਨਾਲ ਮਿਲ ਕੇ ਸ਼ੰਭੂ ਜਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੋਵੇਂ ਮੁਲਜ਼ਮ ਜ਼ਿਆਦਾ ਸਾਵਧਾਨੀ ਵਰਤਦੇ ਹੋਏ ਵੱਖ-ਵੱਖ ਟ੍ਰੇਨਾਂ ਤੋਂ ਇਥੇ ਪਹੁੰਚੇ ਸਨ ਤੇ ਆਪਸ ਵਿਚ ਤਾਲਮੇਲ ਬਣਾਏ ਰੱਖਿਆ ਸੀ। ਜਾਂਚ ਵਿਚ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਕੀਤੀ ਗਈ ਹੈ। ਮਾਡਿਊਲ ਦੇ ਮਲੇਸ਼ੀਆ ਸਥਿਤ ਹੈਂਡਲਰਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਦੀ ਕਨੈਕਟਵਿਟੀ ਅਮਰੀਕਾ ਵਿਚ ਬੈਠੇ ਹੈਂਡਲਰਾਂ ਤੇ ਪਾਕਿਸਤਾਨ ਵਿਚ ਬੈਠੇ ਆਕਿਆਂ ਨਾਲ ਜੁੜੀ ਪਾਈ ਗਈ ਹੈ। ਪੂਰੇ ਨੈਟਵਰਕ ਦਾ ਖੁਲਾਸਾ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਇਸ ਮਾਮਲੇ ਵਿਚ ਹਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਪੰਜਾਬ ਪੁਲਿਸ ਸੂਬੇ ਵਿਚ ਸ਼ਾਂਤੀ ਤੇ ਸੁਰੱਖਿਆ ਬਣਾਏ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।